100 ਰੁਪਏ ਸਸਤਾ ਹੋਇਆ LPG ਸਿਲੰਡਰ

March 8, 2024 9:48 am
Cyclender Panjab Pratham News

ਨਵੀਂ ਦਿੱਲੀ : ਮਹਿਲਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ ਤੋਂ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ। ਪੀਐਮ ਮੋਦੀ ਨੇ ਅੱਜ ਇੰਸਟਾਗ੍ਰਾਮ ‘ਤੇ ਆਪਣੀ ਇਕ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ, ਮੋਦੀ ਸਰਕਾਰ ਦੀ ਕੈਬਨਿਟ ਨੇ ਉੱਜਵਲਾ ਯੋਜਨਾ ਦੇ ਤਹਿਤ ਪ੍ਰਤੀ ਐਲਪੀਜੀ ਸਿਲੰਡਰ ਸਬਸਿਡੀ ਰਾਹਤ ਨੂੰ ਇੱਕ ਸਾਲ ਲਈ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਰਾਹਤ 300 ਰੁਪਏ ਪ੍ਰਤੀ ਸਿਲੰਡਰ ‘ਤੇ ਮਿਲਦੀ ਹੈ। ਇਸ ਐਲਾਨ ਨਾਲ ਹੁਣ ਹੋਰ ਲਾਭਪਾਤਰੀਆਂ ਨੂੰ ਅੱਜ ਤੋਂ 100 ਰੁਪਏ ਸਸਤਾ ਸਿਲੰਡਰ ਮਿਲੇਗਾ।

9 ਵਜੇ ਤੱਕ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ ਇੰਡੀਅਨ ਆਇਲ ਦੀ ਵੈੱਬਸਾਈਟ ‘ਤੇ ਅਪਡੇਟ ਨਹੀਂ ਕੀਤੇ ਗਏ ਸਨ। ਬਿਨਾਂ ਸਬਸਿਡੀ ਵਾਲੇ 14 ਕਿਲੋ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿੱਚ 903 ਰੁਪਏ ਅਤੇ ਕੋਲਕਾਤਾ ਵਿੱਚ 929 ਰੁਪਏ ਹੈ। ਹੁਣ ਮੋਦੀ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਇਹ ਦਿੱਲੀ ‘ਚ 803 ਰੁਪਏ ਅਤੇ ਕੋਲਕਾਤਾ ‘ਚ 829 ਰੁਪਏ ‘ਚ ਮਿਲੇਗਾ।

ਮੁੰਬਈ ਵਿੱਚ ਇਹ 902.50 ਰੁਪਏ ਦੀ ਬਜਾਏ 802.50 ਰੁਪਏ ਵਿੱਚ ਅਤੇ ਚੇਨਈ ਵਿੱਚ ਇਹ 918.50 ਰੁਪਏ ਦੀ ਬਜਾਏ 818.50 ਰੁਪਏ ਵਿੱਚ ਉਪਲਬਧ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਆਖਰੀ ਵਾਰ 30 ਅਗਸਤ 2023 ਨੂੰ ਬਦਲਾਅ ਕੀਤਾ ਗਿਆ ਸੀ। 1 ਮਾਰਚ 2023 ਨੂੰ ਦਿੱਲੀ ਵਿੱਚ ਐਲਪੀਜੀ ਦਾ ਰੇਟ 1103 ਰੁਪਏ ਪ੍ਰਤੀ ਸਿਲੰਡਰ ਸੀ।ਇਸ ਤੋਂ ਬਾਅਦ ਇਸ ਨੂੰ ਇਕ ਵਾਰ ‘ਚ 200 ਰੁਪਏ ਸਸਤਾ ਕਰ ਦਿੱਤਾ ਗਿਆ।

ਕੇਂਦਰ ਨੇ ਸਾਲ 2024-25 ਵਿੱਚ ਵੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਲਗਭਗ 10 ਲੱਖ ਲਾਭਪਾਤਰੀਆਂ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਨੂੰ ਸਾਲ ‘ਚ 12 ਸਿਲੰਡਰਾਂ ‘ਤੇ ਸਬਸਿਡੀ ਮਿਲੇਗੀ।ਦਿੱਲੀ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 903 ਰੁਪਏ ਹੈ ਪਰ ਯੋਜਨਾ ਤਹਿਤ ਸਿਲੰਡਰ 603 ਰੁਪਏ ਵਿੱਚ ਮਿਲੇਗਾ।