ਦਸਤਾਨੇ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਅੱਗ, 6 ਲੋਕਾਂ ਦੀ ਮੌਤ

December 31, 2023 7:37 am
Panjab Pratham News

ਮਹਾਰਾਸ਼ਟਰ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ‘ਚ ਐਤਵਾਰ ਤੜਕੇ ਇਕ ਹੈਂਡ ਗਲੋਵ ਬਣਾਉਣ ਵਾਲੀ ਕੰਪਨੀ ‘ਚ ਭਿਆਨਕ ਅੱਗ ਲੱਗ ਗਈ। ਸਥਾਨਕ ਲੋਕਾਂ ਨੇ ਦੱਸਿਆ, “ਛਤਰਪਤੀ ਸੰਭਾਜੀ ਨਗਰ ਦੇ ਵਾਲਜ ਐਮਆਈਡੀਸੀ ਖੇਤਰ ਵਿੱਚ ਰੀਅਲ ਸਨਸ਼ਾਈਨ ਕੰਪਨੀ ਵਿੱਚ ਭਿਆਨਕ ਅੱਗ ਲੱਗ ਗਈ ਹੈ ਅਤੇ ਪੰਜ ਕਰਮਚਾਰੀ ਅੰਦਰ ਫਸ ਗਏ ਹਨ।” ਇਸ ਦੇ ਨਾਲ ਹੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 6 ਲੋਕ ਸੜ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਛਤਰਪਤੀ ਸੰਭਾਜੀ ਨਗਰ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਤੋਂ ਤਿੰਨ ਗੱਡੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਘਟਨਾ ਵਾਲੀ ਥਾਂ ‘ਤੇ ਵੱਡੀ ਗਿਣਤੀ ‘ਚ ਪੁਲਸ ਮੌਜੂਦ ਸੀ। ਫਿਲਹਾਲ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕੰਪਨੀ ਸੂਤੀ ਹੈਂਡ ਦਸਤਾਨੇ ਤਿਆਰ ਕਰਦੀ ਹੈ।

ਦਰਅਸਲ ਛਤਰਪਤੀ ਸੰਭਾਜੀਨਗਰ ਤੋਂ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਐਤਵਾਰ ਤੜਕੇ ਹੱਥਾਂ ਦੇ ਦਸਤਾਨੇ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਸ ਅੱਗ ‘ਚ 6 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਲੋਕਾਂ ਦੀ ਅੱਗ ‘ਚ ਝੁਲਸਣ ਕਾਰਨ ਮੌਤ ਹੋ ਗਈ। ਫੈਕਟਰੀ ‘ਚ ਅੱਗ ਲੱਗਣ ਤੋਂ ਬਾਅਦ ਇਸ ‘ਚ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਮਿਲੀ। ਇਲਾਕੇ ਦੇ ਲੋਕ ਫੈਕਟਰੀ ‘ਚ ਫਸੇ ਆਪਣੇ ਰਿਸ਼ਤੇਦਾਰਾਂ ਨੂੰ ਬਚਾਉਣ ਲਈ ਤਰਲੇ ਕਰਨ ਲੱਗੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਹੁਣ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਫੈਕਟਰੀ ਅੰਦਰ ਅੱਗ ਲੱਗਣ ਕਾਰਨ ਪੰਜ ਲੋਕ ਫਸੇ ਹੋਏ ਹਨ।

ਮੁਲਾਜ਼ਮਾਂ ਦੇ ਅੰਦਰ ਫਸੇ ਹੋਣ ਦੀ ਸੂਚਨਾ ਮਿਲੀ ਸੀ।

ਅੱਗ ਲੱਗਣ ਦੀ ਘਟਨਾ ਤੋਂ ਤੁਰੰਤ ਬਾਅਦ ਕੰਪਨੀ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਇਮਾਰਤ ਦੇ ਅੰਦਰ ਪੰਜ ਕਰਮਚਾਰੀ ਫਸੇ ਹੋਏ ਹਨ। ਸਥਾਨਕ ਲੋਕਾਂ ਨੇ ਫਸੇ ਚਾਰ ਮਜ਼ਦੂਰਾਂ ਦੀ ਪਛਾਣ ਭੁੱਲਾ ਸ਼ੇਖ (65), ਕੌਸਰ ਸ਼ੇਖ (26), ਇਕਬਾਲ ਸ਼ੇਖ (26) ਅਤੇ ਮਗਰੂਫ ਸ਼ੇਖ (25) ਵਜੋਂ ਕੀਤੀ ਹੈ। ਮਜ਼ਦੂਰਾਂ ਨੇ ਦੱਸਿਆ ਕਿ ਰਾਤ ਨੂੰ ਕੰਪਨੀ ਬੰਦ ਸੀ ਅਤੇ ਜਦੋਂ ਅੱਗ ਲੱਗੀ ਤਾਂ ਉਹ ਸੁੱਤੇ ਪਏ ਸਨ। ਉਸ ਨੇ ਕਿਹਾ, “ਜਦੋਂ ਅੱਗ ਲੱਗੀ ਤਾਂ ਇਮਾਰਤ ਦੇ ਅੰਦਰ 10-15 ਲੋਕ ਸਨ। ਕੁਝ ਭੱਜਣ ਵਿੱਚ ਕਾਮਯਾਬ ਹੋ ਗਏ, ਪਰ ਬਾਕੀ ਅਜੇ ਵੀ ਅੰਦਰ ਫਸੇ ਹੋਏ ਸਨ।”