AAP-ਕਾਂਗਰਸ ਵਿਚਾਲੇ ਲੋਕ ਸਭਾ ਸੀਟਾਂ ਦੀ ਵੰਡ ਦਾ ਫੈਸਲਾ

February 24, 2024 12:32 pm
Breaking

 ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਅਤੇ 4 ਸੂਬਿਆਂ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਸੀਟ ਵੰਡ ਦਾ ਫਾਰਮੂਲਾ ਤੈਅ ਹੋ ਗਿਆ ਹੈ। ਦਿੱਲੀ ‘ਚ ‘ਆਪ’ 4 ਸੀਟਾਂ ‘ਤੇ ਅਤੇ ਕਾਂਗਰਸ 3 ਸੀਟਾਂ ‘ਤੇ ਚੋਣ ਲੜੇਗੀ।

ਹਰਿਆਣਾ ‘ਚ ਕਾਂਗਰਸ 9 ਸੀਟਾਂ ‘ਤੇ ਅਤੇ ‘ਆਪ’ ਇਕ ਸੀਟ ‘ਤੇ ਚੋਣ ਲੜੇਗੀ। ਗੁਜਰਾਤ ‘ਚ ਕਾਂਗਰਸ 24 ਸੀਟਾਂ ‘ਤੇ ਅਤੇ ‘ਆਪ’ 2 ਸੀਟਾਂ ‘ਤੇ ਚੋਣ ਲੜੇਗੀ। ਚੰਡੀਗੜ੍ਹ ਸੀਟ ਕਾਂਗਰਸ ਦੇ ਹਿੱਸੇ ਗਈ ਹੈ। ਕਾਂਗਰਸ ਤੋਂ ਮੁਕੁਲ ਵਾਸਨਿਕ ਅਤੇ ‘ਆਪ’ ਤੋਂ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੇ ਸੀਟ ਵੰਡ ਦਾ ਰਸਮੀ ਐਲਾਨ ਕੀਤਾ। ਕਾਂਗਰਸ ਗੋਆ ਦੀਆਂ ਦੋਵੇਂ ਲੋਕ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ।

ਪੰਜਾਬ ਲਈ ਗਠਜੋੜ ਦੀ ਕੋਈ ਗੱਲ ਨਹੀਂ ਹੋਈ। ਉਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਖ-ਵੱਖ ਚੋਣਾਂ ਲੜਨਗੀਆਂ। ਇਸ ਦੌਰਾਨ ਕਾਂਗਰਸ ਨੇਤਾ ਜੈਰਾਮ ਨਰੇਸ਼ ਨੇ ਕਿਹਾ, ‘ਯੂਪੀ ‘ਚ ਗਠਜੋੜ ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਇਸ ਨੂੰ ਅੰਤਿਮ ਰੂਪ ਦੇਣ ਵਿੱਚ ਸਮਾਂ ਲੱਗਾ। ਅੱਜ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਵੀ ਗਠਜੋੜ ਦਾ ਅਧਿਕਾਰਤ ਐਲਾਨ ਕੀਤਾ ਗਿਆ ਹੈ।