ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਛਿੜੀ ਇੱਕ ਹੋਰ ਜੰਗ, ਅਮਰੀਕਾ ਨੇ ਈਰਾਨ ‘ਤੇ ਹਮਲੇ ਕੀਤੇ ਸ਼ੁਰੂ
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਰਾਕ-ਸੀਰੀਆ ‘ਚ ਅਮਰੀਕੀ ਬਲਾਂ ‘ਤੇ ਹਮਲਾ ਕਰਨ ਵਾਲੇ ਸਮੂਹਾਂ ਨਾਲ ਜੁੜੇ ਸੰਗਠਨਾਂ ‘ਤੇ ਫੌਜੀ ਹਮਲੇ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਵਾਬੀ ਕਾਰਵਾਈ ਜਾਰੀ ਰਹੇਗੀ।
ਅਮਰੀਕਾ : ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਵਿਚਾਲੇ ਚੱਲ ਰਹੀ ਜੰਗ ਅਜੇ ਖਤਮ ਨਹੀਂ ਹੋਈ ਹੈ ਅਤੇ ਅਮਰੀਕਾ ਨੇ ਵੀ ਜੰਗ ਸ਼ੁਰੂ ਕਰ ਦਿੱਤੀ ਹੈ। ਉਸ ਨੇ ਈਰਾਨ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਜੰਗ ਵੀ ਲੰਬੇ ਸਮੇਂ ਤੱਕ ਚੱਲ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਸ਼ੁੱਕਰਵਾਰ ਨੂੰ ਇਰਾਕ ਅਤੇ ਸੀਰੀਆ ‘ਚ ਅੱਤਵਾਦੀ ਸਮੂਹਾਂ ਨੂੰ ਸਖਤ ਚਿਤਾਵਨੀ ਦਿੱਤੀ ਹੈ। ਇਨ੍ਹਾਂ ਸਮੂਹਾਂ ਨੇ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ‘ਤੇ ਥੋੜ੍ਹੇ-ਥੋੜ੍ਹੇ ਪਰ ਲਗਾਤਾਰ ਹਮਲੇ ਸ਼ੁਰੂ ਕੀਤੇ ਹਨ।
ਇਰਾਕੀ ਸਰਹੱਦੀ ਖੇਤਰਾਂ ‘ਤੇ ਅਮਰੀਕੀ ਹਵਾਈ ਹਮਲੇ ਜਾਰਡਨ ਵਿਚ ਇਕ ਅਮਰੀਕੀ ਫੌਜੀ ਚੌਕੀ ‘ਤੇ ਈਰਾਨ ਸਮਰਥਿਤ ਅੱਤਵਾਦੀਆਂ ਦੁਆਰਾ ਡਰੋਨ ਹਮਲੇ ਤੋਂ ਕੁਝ ਦਿਨ ਬਾਅਦ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਡਰੋਨ ਹਮਲੇ ਵਿਚ ਤਿੰਨ ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਹੋਰ ਜ਼ਖਮੀ ਹੋ ਗਏ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਸਨੇ ਇਰਾਕ ਅਤੇ ਸੀਰੀਆ ਵਿੱਚ ਅਮਰੀਕੀ ਬਲਾਂ ‘ਤੇ ਹਮਲਾ ਕਰਨ ਵਾਲੇ ਸਮੂਹਾਂ ਨਾਲ ਜੁੜੇ ਸੰਗਠਨਾਂ ‘ਤੇ ਫੌਜੀ ਹਮਲੇ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਵਾਬੀ ਕਾਰਵਾਈ ਜਾਰੀ ਰਹੇਗੀ।
ਤੁਹਾਨੂੰ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਅਮਰੀਕਾ ਨੇ ਇਰਾਕ ਅਤੇ ਸੀਰੀਆ ‘ਚ ਕਥਿਤ ਤੌਰ ‘ਤੇ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ (IRGC) ਅਤੇ ਉਸ ਦੇ ਸਮਰਥਿਤ ਮਿਲੀਸ਼ੀਆ ਨਾਲ ਜੁੜੇ 85 ਤੋਂ ਜ਼ਿਆਦਾ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ। ਸੀਰੀਆ ‘ਚ ਇਸ ਹਮਲੇ ‘ਚ 18 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ।