Budget Session 2024: ਇਨਕਮ ਟੈਕਸ ‘ਚ ਕੋਈ ਰਾਹਤ ਨਹੀਂ

February 1, 2024 1:03 pm

ਨਵੀਂ ਦਿੱਲੀ: ਸਰਕਾਰ ਨੇ ਅੰਤਰਿਮ ਬਜਟ ਵਿੱਚ ਆਮ ਆਦਮੀ ਨੂੰ ਆਮਦਨ ਕਰ ਵਿੱਚ ਕੋਈ ਰਾਹਤ ਨਹੀਂ ਦਿੱਤੀ ਹੈ। ਜੇਕਰ ਤੁਸੀਂ ਪੁਰਾਣੀ ਟੈਕਸ ਪ੍ਰਣਾਲੀ ਨੂੰ ਚੁਣਦੇ ਹੋ, ਤਾਂ ਤੁਹਾਡੀ 2.5 ਲੱਖ ਰੁਪਏ ਤੱਕ ਦੀ ਆਮਦਨ ਅਜੇ ਵੀ ਟੈਕਸ ਮੁਕਤ ਰਹੇਗੀ।

ਹਾਲਾਂਕਿ, ਇਨਕਮ ਟੈਕਸ ਐਕਟ ਦੀ ਧਾਰਾ 87A ਦੇ ਤਹਿਤ, ਤੁਸੀਂ 5 ਲੱਖ ਰੁਪਏ ਤੱਕ ਦੀ ਆਮਦਨ ‘ਤੇ ਟੈਕਸ ਬਚਾ ਸਕਦੇ ਹੋ।ਨਵੀਂ ਟੈਕਸ ਪ੍ਰਣਾਲੀ ਦੀ ਚੋਣ ਕਰਨ ‘ਤੇ, ਤੁਹਾਨੂੰ ਪਹਿਲਾਂ ਵਾਂਗ 3 ਲੱਖ ਰੁਪਏ ਤੱਕ ਦੀ ਆਮਦਨ ‘ਤੇ ਟੈਕਸ ਨਹੀਂ ਦੇਣਾ ਪਵੇਗਾ।

ਇਸ ਵਿਚ ਵੀ ਆਮਦਨ ਕਰ ਕਾਨੂੰਨ ਦੀ ਧਾਰਾ 87ਏ ਦੇ ਤਹਿਤ, ਤਨਖਾਹਦਾਰ ਵਿਅਕਤੀ 7.5 ਲੱਖ ਰੁਪਏ ਤੱਕ ਦੀ ਆਮਦਨ ‘ਤੇ ਟੈਕਸ ਛੋਟ ਪ੍ਰਾਪਤ ਕਰ ਸਕਦੇ ਹਨ ਅਤੇ ਹੋਰਾਂ ਨੂੰ 7 ਲੱਖ ਰੁਪਏ ਤੱਕ ਦੀ ਆਮਦਨ ‘ਤੇ ਟੈਕਸ ਛੋਟ ਮਿਲ ਸਕਦੀ ਹੈ।