ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਬਿਹਾਰ ਵਿਚ ਬਣ ਗਿਆ ਬੁਰਜ ਖਲੀਫਾ, ਵੇਖੋ ਵੀਡੀਓ

ਅੱਜਕਲ ਬਿਹਾਰ ਦਾ ਇੱਕ ਘਰ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕਿਉਂਕਿ ਇਹ 5 ਮੰਜ਼ਿਲਾ ਇਮਾਰਤ ਸਿਰਫ 6 ਫੁੱਟ ਚੌੜੀ ਜ਼ਮੀਨ ‘ਤੇ ਖੜ੍ਹੀ ਹੈ।
ਪਟਨਾ: ਬੁਰਜ ਖਲੀਫਾ ਦਾ ਨਾਂ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਜਿਨ੍ਹਾਂ ਨੇ ਨਹੀਂ ਸੁਣਿਆ ਉਨ੍ਹਾਂ ਨੂੰ ਦੱਸ ਦੇਈਏ ਕਿ ਬੁਰਜ ਖਲੀਫਾ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੈ। ਦੁਬਈ ‘ਚ ਬਣਿਆ ਬੁਰਜ ਖਲੀਫਾ ਆਪਣੀ ਉਚਾਈ ਕਾਰਨ ਪੂਰੀ ਦੁਨੀਆ ‘ਚ ਮਸ਼ਹੂਰ ਹੈ ਅਤੇ ਲੋਕਾਂ ਦੀ ਖਿੱਚ ਦਾ ਕੇਂਦਰ ਵੀ ਹੈ। ਪਰ ਅੱਜ ਅਸੀਂ ਦੁਬਈ ਦੇ ਬੁਰਜ ਖਲੀਫਾ ਦੀ ਨਹੀਂ ਬਲਕਿ ਬਿਹਾਰ ਦੇ ਬੁਰਜ ਖਲੀਫਾ ਦੀ ਗੱਲ ਕਰ ਰਹੇ ਹਾਂ। ਦਰਅਸਲ ਸੋਸ਼ਲ ਮੀਡੀਆ ‘ਤੇ ਇਕ ਅਨੋਖੇ ਘਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਇਕ ਵਿਅਕਤੀ ਬਿਹਾਰ ਦਾ ਬੁਰਜ ਖਲੀਫਾ ਕਹਿ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ ‘ਚ ਵਿਅਕਤੀ ਕਿਸ ਘਰ ਦੀ ਗੱਲ ਕਰ ਰਿਹਾ ਹੈ।
ਇਕ ਵਿਅਕਤੀ ਨੇ ਬਿਹਾਰ ਦੇ ਬੁਰਜ ਖਲੀਫਾ ਕਹਿ ਕੇ ਇਕ ਘਰ ਦਾ ਵੀਡੀਓ ਬਣਾਇਆ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਵਿਅਕਤੀ ਦੁਆਰਾ ਦਿਖਾਇਆ ਗਿਆ ਘਰ 5 ਮੰਜ਼ਿਲਾ ਹੈ ਅਤੇ ਸਿਰਫ 6 ਫੁੱਟ ਜ਼ਮੀਨ 'ਤੇ ਬਣਿਆ ਹੈ। ਘਰ ਇੰਨਾ ਪਤਲਾ ਹੈ ਕਿ ਤੁਸੀਂ ਆਪਣੇ ਦੋਵੇਂ ਹੱਥਾਂ ਨਾਲ ਇਸਦੀ ਛੱਤ ਦੇ ਦੋ ਉਲਟ ਪਾਸੇ ਨੂੰ ਛੂਹ ਸਕਦੇ ਹੋ। ਵੀਡੀਓ 'ਚ ਵਿਅਕਤੀ ਨੇ ਦੱਸਿਆ ਕਿ ਸੰਤੋਸ਼ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਲਈ ਇਹ ਅਜੂਬਾ ਬਣਾਇਆ ਹੈ। ਇਹ ਘਰ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਸਥਿਤ ਹੈ।
ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ candymanvlog ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 17 ਮਿਲੀਅਨ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਘਰ ਨਹੀਂ, ਇੱਕ ਗੈਲਰੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਘਰ ਗਰੀਬਾਂ ਲਈ ਸਵਰਗ ਹੈ। ਇਕ ਯੂਜ਼ਰ ਨੇ ਲਿਖਿਆ- ਕਰਨਾਟਕ ਆਓ, ਮੈਂ ਤੁਹਾਨੂੰ ਹਰ ਗਲੀ 'ਤੇ ਅਜਿਹੇ ਘਰ ਦਿਖਾਵਾਂਗਾ।