ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਾਈਵ ਹੋ ਕੇ ਕੀਤੇ ਵੱਡੇ ਖੁਲਾਸੇ
ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ ਦਾ ਅਸਲ ਨਾਮ ਹੈ ਮੈਟਰੋ ਈਕੋ ਗਰੀਨ ਰਿਜੋਰਟ : CM ਮਾਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ Live ਹੋ ਕੇ ਵੱਡੇ ਖੁਲਾਸੇ ਕੀਤੇ ਹਨ
ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ ਦਾ ਅਸਲ ਨਾਮ ਹੈ ਮੈਟਰੋ ਈਕੋ ਗਰੀਨ ਰਿਜੋਰਟ : CM ਮਾਨ
CM ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਹੋਟਲ ਸੁਖ ਵਿਲਾਸ ਹੋਟਲ ਦਾ ਅਸਲ ਨਾਮ ਹੈ ਮੈਟਰੋ ਈਕੋ ਗਰੀਨ ਰਿਜ਼ੋਰਟ ਹੈ, ਇਹ ਪਲਣਪੁਰ ਪਿੰਡ ਮੋਹਾਲੀ ਵਿਚ ਹੈ।
ਕਿਹਾ ਕਿ ਮੈਟਰੋ ਈਕੋ ਗਰੀਨ ਰਿਜ਼ੋਰਟ ਦੇ ਨਾਮ ‘ਤੇ ਸਰਕਾਰਾਂ ਕੋਲੋ ਆਪ ਹੀ ਰਿਆਇ ਲਈ
ਇਹ ਵੀ ਦਸ ਦਈਏ ਕਿ ਇਹ ਹੋਟਲ 25 ਏਕੜ ਵਿਚ ਫ਼ੈਲਿਆ ਹੋਇਆ ਹੈ।
82 ਕਨਾਲ ਜ਼ਮੀਨ ਨੂੰ ਹੋਟਲ ਸੁੱਖ ਵਿਲਾਸ ਵਿਚ ਦਬਦੀਲ ਵੀ ਆਪ ਹੀ ਕਰ ਲਈ
ਇਸ ਕੰਪਨੀ ਦੇ ਵੱਡੇ ਸ਼ੇਅਰ ਦੇ ਮਾਲਕ ਸੁਖਬੀਰ ਬਾਦਲ ਹਨ
ਮਾਨ ਨੇ ਕਿਹਾ, ਸੁਖਬੀਰ ਬਾਦਲ ਨੇ ਇਸ ਉਤੇ ਟੈਕਸ ਵੀ 10 ਸਾਲਾਂ ਲਈ ਮਾਫ ਕਰਵਾ ਲਿਆ
ਬਿਜਲੀ ਦੇ ਖ਼ਰਚੇ ਵੀ 10 ਸਾਲ ਲਈ ਮਾਫ ਕਰਵਾ ਲਏ।
ਕਿਹਾ, ਹੋਟਲ ਦੀ ਸਾਲਾਨਾ ਫ਼ੀਸ ਵੀ ਮਾਫ਼ ਕਰਵਾ ਲਈ। ਕੁਲ ਇਕ ਅਰਬ ਅੱਠ ਕਰੋੜ ਤੋਂ ਕਿਤੇ ਵੱਧ ਦੇ ਟੈਕਸ ਦਾ ਘਪਲਾ ਹੋਇਆ
ਇਸ ਹੋਟਲ ਲਈ ਸੜਕਾਂ ਗਮਾਡਾ ਤੋਂ ਬਣਵਾ ਲਈਆਂ
ਜਿਸ ਥਾਂ ਉਤੇ ਹੋਟਲ ਬਣਿਆ ਹੈ ਉਥੇ ਸਰਕਾਰੀ ਨਿਯਮਾਂ ਅਨੁਸਾਰ ਕਿਸੇ ਤਰ੍ਹਾਂ ਦੀ ਉਸਾਰੀ ਨਹੀਂ ਸੀ ਹੋ ਸਕਦੀ
ਬਾਦਲਾਂ ਨੇ ਵਿਧਾਨ ਸਭਾ ਵਿਚ ਬਿਲ ਪਾਸ ਕਰਵਾ ਕੇ ਉਸਾਰੀ ਸ਼ੁਰੂ ਕਰਵਾ ਲਈ
ਜਦੋਂ ਹੋਟਲ ਬਣ ਗਿਆ ਤਾਂ ਵਿਧਾਨ ਸਭਾ ਵਿਚ ਨਵਾਂ ਬਿਲ ਪਾਸ ਕਰਵਾ ਲਿਆ ਕਿ ਇਥੇ ਕੋਈ ਹੋਰ ਉਸਾਰੀ ਨਹੀਂ ਹੋ ਸਕਦੀ।
ਮਾਨ ਨੇ ਕਿਹਾ ਕਿ ਪੰਜਾਬ ਦੇ ਟੈਕਸ ਦੇ ਪੈਸੇ ਨੂੰ ਪੰਜਾਬ ਵਿਰੋਧੀਆਂ ਨੇ ਰੱਜ ਕੇ ਲੁੱਟਿਆ। ਪਹਿਲੀਆਂ ਸਰਕਾਰਾਂ ਨੇ ਪੰਜਾਬ ਦੀ ਸਿਆਸਤ ਉਤੇ ਕਬਜ਼ਾ ਕਰ ਕੇ ਅਤੇ ਸਰਕਾਰਾਂ ਬਣਾ ਕੇ ਪੰਜਾਬ ਦਾ ਪੈਸਾ ਰੱਜ ਕੇ ਲੁੱਟਿਆ। ਮਾਨ ਦਾ ਇਸ਼ਾਰਾ ਅਕਾਲੀ ਦਲ ਵਿਚ ਹੈ। ਮਾਨ ਨੇ ਕਿਹਾ ਕਿ ਸੁਖ ਵਿਲਾਸ ਹੋਟਲ ਦਾ ਅਸਲ ਨਾਲ ਹੈ ਮੈਟਰੋ ਈਕੋ ਗਰੀਨ ਹੈ, ਇਹ ਪਲਣਪੁਰ ਪਿੰਡ ਵਿਚ ਹੈ, ਜੋ ਕਿ ਮੋਹਾਲੀ ਵਿਚ ਹੈ।
ਮਾਨ ਨੇ ਖੁਲਾਸਾ ਕਰਦਿਆਂ ਕਿਹਾ ਕਿ ਮੈਟਰੋ ਈਕੋ ਗਰੀਨ ਰਿਜ਼ੋਰਟ ਦੇ ਨਾਮ ਤੇ ਸਰਕਾਰਾਂ ਕੋਲੋ ਆਪ ਹੀ ਰਿਆਇਤਾਂ ਲਈ ਅਤੇ ਫਿਰ ਉਸੇ 82-83 ਕਨਾਲ ਜ਼ਮੀਨ ਨੂੰ ਹੋਟਲ ਸੁੱਖ ਵਿਲਾਸ ਵਿਚ ਦਬਦੀਲ ਵੀ ਆਪ ਹੀ ਕਰ ਲਈ। ਮਤਲਬ ਕਿ ਆਪ ਹੀ ਜ਼ਮੀਨ ਤੇ ਰਿਆਇਅਤ ਲਈ ਅਤੇ ਆਪ ਹੀ ਜ਼ਮੀਨ ਦਾ ਸੀਐਲਯੂ ਲੈ ਲਿਆ ਅਤੇ ਸਰਕਾਰ ਦਾ ਵੱਡਾ ਟੈਕਸ ਖਾ ਲਿਆ। ਇਸ ਜ਼ਮੀਨ ਅਤੇ ਕੰਪਨੀ ਦੇ ਵੱਡੇ ਸ਼ੇਅਰ ਦੇ ਮਾਲਕ ਸੁਖਬੀਰ ਬਾਦਲ ਹਨ।
ਸੁਖਬੀਰ ਬਾਦਲ ਨੇ ਇਸ ਉਤੇ ਟੈਕਸ ਵੀ 10 ਸਾਲਾਂ ਲਈ ਮਾਫ ਕਰਵਾ ਲਿਆ। ਇਸ ਤੋਂ ਇਲਾਵਾ ਬਿਜਲੀ ਦੇ ਖ਼ਰਚੇ ਵੀ 10 ਸਾਲ ਲਈ ਮਾਫ ਕਰਵਾ ਲਏ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ, ਹੋਟਲ ਦੀ ਸਾਲਾਨਾ ਫ਼ੀਸ ਵੀ ਮਾਫ਼ ਕਰਵਾ ਲਈ। ਕੁਲ ਇਕ ਅਰਬ ਅੱਠ ਕਰੋੜ ਤੋਂ ਕਿਤੇ ਵੱਧ ਦਾ ਟੈਕਸ ਇਹ ਆਪ ਖਾ ਗਏ। ਇਸ ਹੋਟਲ ਲਈ ਸੜਕਾਂ ਸਰਕਾਰੀ ਮਹਿਕਮੇ ਗਮਾਡਾ ਤੋਂ ਬਣਵਾ ਲਈ।
ਮਾਨ ਨੇ ਕਿਹਾ ਕਿ ਜਿਸ ਥਾਂ ਉਤੇ ਹੋਟਲ ਬਣਿਆ ਹੈ ਉਥੇ ਸਰਕਾਰੀ ਨਿਯਮਾਂ ਅਨੁਸਾਰ ਕਿਸੇ ਤਰ੍ਹਾਂ ਦੀ ਉਸਾਰੀ ਨਹੀਂ ਸੀ ਹੋ ਸਕਦੀ ਪਰ ਇਨ੍ਹਾਂ ਬਾਦਲਾਂ ਨੇ ਵਿਧਾਨ ਸਭਾ ਵਿਚ ਬਿਲ ਪਾਸ ਕਰਵਾ ਕੇ ਉਸਾਰੀ ਸ਼ੁਰੂ ਕਰਵਾ ਲਈ ਅਤੇ ਜਦੋਂ ਹੋਟਲ ਬਣ ਗਿਆ ਤਾਂ ਉਸੇ ਵਿਧਾਨ ਸਭਾ ਵਿਚ ਨਵਾਂ ਬਿਲ ਪਾਸ ਕਰਵਾ ਲਿਆ ਕਿ ਇਥੇ ਕੋਈ ਹੋਰ ਉਸਾਰੀ ਨਹੀਂ ਹੋ ਸਕਦੀ। ਇਹ ਇਸ ਲਈ ਕਿ ਉਥੇ ਕੋਈ ਹੋਰ ਹੋਟਲ ਨਾ ਬਣ ਸਕੇ।
ਇਹ ਵੀ ਦਸ ਦਈਏ ਕਿ ਇਹ ਹੋਟਲ 25 ਏਕੜ ਵਿਚ ਫ਼ੈਲਿਆ ਹੋਇਆ ਹੈ।