ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਨ ‘ਤੇ ਕੇਂਦਰ ਦਾ ਸਪਸ਼ਟੀਕਰਨ ਤੇ CM ਮਾਨ ਦਾ ਜਵਾਬ

December 31, 2023 2:40 pm
Panjab Pratham News

ਚੰਡੀਗੜ੍ਹ : 26 ਜਨਵਰੀ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਚੱਲ ਰਹੀ ਸਿਆਸਤ ਦਰਮਿਆਨ ਰੱਖਿਆ ਮੰਤਰਾਲੇ ਨੇ ਸਥਿਤੀ ਸਪੱਸ਼ਟ ਕੀਤੀ ਹੈ। ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਝਾਂਕੀ ਦੀ ਚੋਣ ਕਰਨ ਵਾਲੀ ਵਿਸ਼ੇਸ਼ ਕਮੇਟੀ ਨੇ ਤੀਜੇ ਗੇੜ ਤੋਂ ਬਾਅਦ ਪੰਜਾਬ ਦੀ ਝਾਂਕੀ ਬਾਰੇ ਵਿਚਾਰ ਨਹੀਂ ਕੀਤਾ ਕਿਉਂਕਿ ਝਾਂਕੀ ਨਿਰਧਾਰਤ ਥੀਮ ਅਨੁਸਾਰ ਨਹੀਂ ਸੀ।
ਇਸ ਦੇ ਨਾਲ ਹੀ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ। ਮੰਤਰਾਲੇ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪੰਜਾਬ ਦੀ ਝਾਂਕੀ ਨੂੰ ਪਰੇਡ ‘ਚ ਸ਼ਾਮਲ ਨਾ ਕਰਨ ‘ਤੇ ਵਿਤਕਰੇ ਦੇ ਦੋਸ਼ ਲਾਏ ਜਾ ਰਹੇ ਹਨ। ਨਾਲ ਹੀ ਇਸ ਮੁੱਦੇ ‘ਤੇ ਸੂਬੇ ਦੀ ਸਿਆਸਤ ਗਰਮਾ ਗਈ ਹੈ।
ਇਸ ਦੇ ਜਵਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿ, ਅਸੀਂ ਸਾਡੇ ਭਗਤ ਸਿੰਘ,ਰਾਜਗੁਰੂ,ਸੁਖਦੇਵ,ਲਾਲਾ ਲਾਜਪਤ ਰਾਏ,ਊਧਮ ਸਿੰਘ , ਮਾਈ ਭਾਗੋ ..ਕਰਤਾਰ ਸਰਾਭੇ..ਗਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ rejected categories ਵਿੱਚ ਨਹੀਂ ਭੇਜਣਾ ..ਇਹ ਸਾਡੇ ਹੀਰੋ ਨੇ ..ਇਹਨਾਂ ਦਾ ਮਾਣ ਸਨਮਾਨ ਕਰਨਾ ਅਸੀਂ ਜਾਣਦੇ ਹਾਂ ..ਭਾਜਪਾ ਦੀ NOC ਦੀ ਲੋੜ ਨਹੀਂ ..