ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ

December 28, 2023 11:12 am
Panjab Pratham News

ਗੁਰਦਾਸਪੁਰ : ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਮਸਰਾਲਾ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਨਪਾਲ ਸਿੰਘ ਵਜੋਂ ਹੋਈ ਹੈ। ਜੋ 2019 ‘ਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਮ੍ਰਿਤਕ ਭਾਰਤ ਪਰਤਣ ਲਈ ਆਪਣਾ ਸਮਾਨ ਪੈਕ ਕਰ ਰਿਹਾ ਸੀ। ਇਸ ਦੌਰਾਨ ਦਿਮਾਗ ਦੀ ਨਾੜੀ ਫਟ ਗਈ ਅਤੇ ਕੰਨਾਂ ‘ਚੋਂ ਖੂਨ ਵਹਿਣ ਲੱਗਾ। ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Img 20231227 210225

ਮ੍ਰਿਤਕ ਦੇ ਪਿਤਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਅਮਨਪਾਲ ਸਿੰਘ (ਗੋਪੀ) ਕੈਨੇਡਾ ਦੇ ਸ਼ਹਿਰ ਬ੍ਰਹਮਟਨ ਵਿਖੇ ਸਟੱਡੀ ਵੀਜ਼ੇ ’ਤੇ ਪੜ੍ਹਨ ਗਿਆ ਸੀ। ਕੁਝ ਮਹੀਨੇ ਪਹਿਲਾਂ ਸਤੰਬਰ 2023 ਵਿੱਚ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਪਿੰਡ ਮਸਰਾਲਾ ਆਇਆ ਸੀ। ਠਹਿਰਨ ਤੋਂ ਬਾਅਦ ਉਹ ਵਾਪਸ ਕੈਨੇਡਾ ਚਲਾ ਗਿਆ।ਉਸ ਨੇ ਦੱਸਿਆ ਕਿ ਉਸ ਨੇ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਸੀ। ਉਸ ਨੇ ਭਾਰਤ ਵਾਪਸ ਆਉਣ ਲਈ ਆਪਣਾ ਸਾਮਾਨ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦੁਪਹਿਰ 1 ਵਜੇ ਦੇ ਕਰੀਬ ਅਚਾਨਕ ਉਸ ਦੇ ਦਿਮਾਗ ਦੀ ਨਾੜੀ ਫਟ ਗਈ ਅਤੇ ਉਸ ਦੇ ਕੰਨ ‘ਚੋਂ ਖੂਨ ਨਿਕਲਣ ਲੱਗਾ, ਜਿਸ ਕਾਰਨ ਉਸ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾਇਆ।