ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਅਦਾਕਾਰ ਅਤੇ DMDK ਦੇ ਸੰਸਥਾਪਕ ਵਿਜੇਕਾਂਤ ਦੀ ਮੌਤ
ਮੁੰਬਈ: ਦੇਸੀਆ ਮੁਰਪੋੱਕੂ ਦ੍ਰਵਿੜ ਕੜਗਮ (ਡੀਐਮਡੀਕੇ) ਦੇ ਸੰਸਥਾਪਕ ਅਤੇ ਜਨਰਲ ਸਕੱਤਰ ਵਿਜੇਕਾਂਤ ਦੀ ਚੇਨਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ‘ਕੈਪਟਨ’ ਵਿਜੇਕਾਂਤ ਨੂੰ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ। ਵਿਜੇਕਾਂਤ ਦੀ 71 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਡੀਐਮਡੀਕੇ ਦੇ ਸੰਸਥਾਪਕ ਨੇ ਅਦਾਕਾਰੀ ਦੀ ਦੁਨੀਆ ਛੱਡ ਦਿੱਤੀ ਸੀ ਅਤੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ। ਵਿਜੇਕਾਂਤ ਲੰਬੇ ਸਮੇਂ ਤੋਂ ਬਿਮਾਰ ਸਨ। ਹਸਪਤਾਲ ਮੁਤਾਬਕ ਅਦਾਕਾਰ ਦੀ ਮੌਤ ਦਾ ਕਾਰਨ ਨਿਮੋਨੀਆ ਸੀ।
ਤਮਿਲ ਅਭਿਨੇਤਾ ਅਤੇ ਡੀਐਮਡੀਕੇ ਦੇ ਸੰਸਥਾਪਕ ਵਿਜੇਕਾਂਤ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਦੀ ਪਤਨੀ ਪ੍ਰੇਮਲਤਾ ਨੇ ਕੁਝ ਦਿਨ ਪਹਿਲਾਂ ਹੀ ਪਾਰਟੀ ਦੀ ਕਮਾਨ ਸੰਭਾਲੀ ਸੀ। ਉਹ 2011 ਤੋਂ 2016 ਤੱਕ ਤਾਮਿਲਨਾਡੂ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਵਿਜੇਕਾਂਤ ਇੱਕ ਸਫਲ ਅਭਿਨੇਤਾ, ਨਿਰਮਾਤਾ ਅਤੇ ਨਿਰਦੇਸ਼ਕ ਸਨ।