ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਫਾਰੂਕ ਅਬਦੁੱਲਾ ਨੇ ਛੱਡਿਆ INDIA ਗੱਠਜੋੜ
ਕਿਹਾ, ਉਹ ਆਪਣੇ ਦਮ ‘ਤੇ ਚੋਣ ਲੜਨਗੇ
ਜਦੋਂ ਪੱਤਰਕਾਰਾਂ ਨੇ ਫਾਰੂਕ ਅਬਦੁੱਲਾ ਨੂੰ ਇੰਡੀਆ ਅਲਾਇੰਸ ਵਿੱਚ ਸੀਟਾਂ ਦੀ ਵੰਡ ‘ਤੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ, ਮੈਂ ਇੱਕ ਗੱਲ ਸਪੱਸ਼ਟ ਕਰ ਦੇਵਾਂ ਕਿ ਨੈਸ਼ਨਲ ਕਾਨਫਰੰਸ ਆਪਣੇ ਬਲ ‘ਤੇ ਚੋਣਾਂ ਲੜੇਗੀ।
ਸ੍ਰੀਨਗਰ : ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, INDIA ਗਠਜੋੜ ਦੇ ਭਾਈਵਾਲ ਇੱਕ-ਇੱਕ ਕਰਕੇ ਵੱਖ ਹੁੰਦੇ ਨਜ਼ਰ ਆ ਰਹੇ ਹਨ। ਤਾਜ਼ਾ ਘਟਨਾਕ੍ਰਮ ‘ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਜਦੋਂ ਪੱਤਰਕਾਰਾਂ ਨੇ ਸੀਨੀਅਰ ਅਬਦੁੱਲਾ ਤੋਂ ਇੰਡੀਆ ਅਲਾਇੰਸ ਵਿੱਚ ਸੀਟਾਂ ਦੀ ਵੰਡ ‘ਤੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ, ਜਿੱਥੋਂ ਤੱਕ ਸੀਟ ਵੰਡ ਦਾ ਸਵਾਲ ਹੈ, ਮੈਂ ਇੱਕ ਗੱਲ ਸਪੱਸ਼ਟ ਕਰਦਾ ਹਾਂ ਕਿ ਨੈਸ਼ਨਲ ਕਾਨਫਰੰਸ ਆਪਣੇ ਬਲ ‘ਤੇ ਚੋਣਾਂ ਲੜੇਗੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ।” ਸੀਨੀਅਰ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇੱਕੋ ਸਮੇਂ ਹੋਣਗੀਆਂ।