ਸੈਕਟਰ-79 ਦੇ ਕਟਾਣੀ ਢਾਬੇ ‘ਤੇ ਫਾਇਰਿੰਗ, ਦੋ ਦਿਨ ਪਹਿਲਾਂ ਦਿੱਤੀ ਸੀ ਧਮਕੀ

February 27, 2024 3:48 pm
Firing

ਮੋਹਾਲੀ : ਮੋਹਾਲੀ ਦੇ ਸੈਕਟਰ-79 ਸਥਿਤ ਕਟਾਣੀ ਦੇ ਪ੍ਰੀਮੀਅਮ ਢਾਬਾ ਉੱਤੇ ਵੱਡੇ ਤੜਕੇ ਡੇਢ ਵਜੇ ਦੇ ਕਰੀਬ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਢਾਬਾ ਬੰਦ ਸੀ ਪਰ ਇਕ ਗੋਲ਼ੀ ਸ਼ੀਸ਼ੇ ਉੱਤੇ ਤੇ ਤਿੰਨ ਗੋਲ਼ੀਆਂ ਕੰਧ ‘ਤੇ ਲੱਗੀਆਂ।

ਵੇਰਵਿਆਂ ਅਨੁਸਾਰ ਕਟਾਣੀ ਢਾਬੇ ਦੇ ਮਾਲਕਾਂ ਨੂੰ ਕਿਸੇ ਅਣਪਛਾਤੇ ਇੰਟਰਨੈਸ਼ਨਲ ਨੰਬਰ ਤੋਂ ਦੋ ਦਿਨ ਪਹਿਲਾਂ ਵ੍ਹਟਸਐਪ ਕਾਲ ਆਈ ਸੀ ਜਿਸ ਵਿਚ ਫੋਨਕਰਤਾ ਨੂੰ ਆਪਣੇ-ਆਪ ਨੂੰ ਗੈਂਗਸਟਰ ਲੱਕੀ ਪਟਿਆਲ ਦੱਸਦਿਆ ਫਿਰੌਤੀ ਦੀ ਮੰਗ ਕੀਤੀ ਤੇ ਉਸ ਤੋਂ ਇਕ ਦਿਨ ਬਾਅਦ ਇਹ ਘਟਨਾ ਵਾਪਰ ਗਈ।

ਇਸ ਮਾਮਲੇ ਚ ਪੁਲਿਸ ਨੇ ਮੌਕੇ ਤੋਂ ਤਿੰਨ ਸ਼ੈੱਲ ਬਰਾਮਦ ਕੀਤੇ ਹਨ ਅਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਆਮਰਜ਼ ਐਕਟ ਤੇ ਧਮਕੀਆਂ ਦੇਣ ਦਾ ਕੇਸ ਦਰਜ ਕਰ ਲਿਆ ਹੈ।