ਲਗਾਤਾਰ 5ਵੀਂ ਵਾਰ ਭਾਰਤ ਨੇ ਵਿਸ਼ਵ ਕੱਪ ਦੇ ਫਾਈਨਲ ‘ਚ ਬਣਾਈ ਜਗ੍ਹਾ

February 7, 2024 8:12 am
Panjab Pratham News

ਸੈਮੀਫਾਈਨਲ ਮੈਚ ‘ਚ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਜਦੋਂ ਅਰਦਾਸ ਸਿੰਘ ਪਹਿਲੀ ਗੇਂਦ ‘ਤੇ ਹੀ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਅਰਸ਼ੀਨ ਕੁਲਕਰਨੀ ਨੇ 12 ਦੌੜਾਂ ਬਣਾਈਆਂ। ਨਵੀਂ ਦਿੱਲੀ : ਅੰਡਰ-19 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਵਿੱਚ, ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਉਦੈ ਸਹਾਰਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਦੱਖਣੀ ਅਫਰੀਕਾ ਦੀ ਟੀਮ ਨੇ ਭਾਰਤ ਨੂੰ ਜਿੱਤ ਲਈ 245 ਦੌੜਾਂ ਦਾ ਟੀਚਾ ਦਿੱਤਾ। ਟੀਮ ਇੰਡੀਆ ਨੇ ਕਪਤਾਨ ਉਦੈ ਸਹਾਰਨ ਅਤੇ ਸਚਿਨ ਧਾਸ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਇਹ ਟੀਚਾ ਹਾਸਲ ਕੀਤਾ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਜ਼ੋਰਦਾਰ ਬੱਲੇਬਾਜ਼ੀ ਕੀਤੀ। ਇਨ੍ਹਾਂ ਖਿਡਾਰੀਆਂ ਦੀ ਬਦੌਲਤ ਹੀ ਟੀਮ ਇੰਡੀਆ ਨੇ ਲਗਾਤਾਰ ਪੰਜਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ।

ਸੈਮੀਫਾਈਨਲ ਮੈਚ ‘ਚ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਜਦੋਂ ਅਰਦਾਸ ਸਿੰਘ ਪਹਿਲੀ ਗੇਂਦ ‘ਤੇ ਹੀ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਅਰਸ਼ੀਨ ਕੁਲਕਰਨੀ ਨੇ 12 ਦੌੜਾਂ ਬਣਾਈਆਂ। ਪਿਛਲੇ ਮੈਚਾਂ ‘ਚ ਟੀਮ ਇੰਡੀਆ ਦੇ ਹੀਰੋ ਰਹੇ ਮੁਸ਼ੀਰ ਖਾਨ ਇਸ ਮੈਚ ‘ਚ ਬੱਲੇ ਨਾਲ ਕਮਾਲ ਨਹੀਂ ਕਰ ਸਕੇ। ਉਹ 4 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਇੰਡੀਆ ਨੇ ਇਕ ਸਮੇਂ 32 ਦੌੜਾਂ ‘ਤੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਪਰ ਇਸ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਉਦੈ ਸਹਾਰਨ ਅਤੇ ਸਚਿਨ ਧਾਸ ਨੇ ਵੱਡੀ ਸਾਂਝੇਦਾਰੀ ਕੀਤੀ ਅਤੇ ਟੀਮ ਇੰਡੀਆ ਨੂੰ ਮੁਸ਼ਕਲ ਹਾਲਾਤਾਂ ਤੋਂ ਬਾਹਰ ਕੱਢਿਆ। ਇਨ੍ਹਾਂ ਖਿਡਾਰੀਆਂ ਦੀ ਬਦੌਲਤ ਹੀ ਟੀਮ ਇੰਡੀਆ ਮੈਚ ਜਿੱਤਣ ‘ਚ ਸਫਲ ਰਹੀ। ਪਰ ਸਚਿਨ ਧਾਸ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ। ਉਹ 95 ਗੇਂਦਾਂ ਵਿੱਚ 96 ਦੌੜਾਂ ਬਣਾ ਕੇ ਆਊਟ ਹੋ ਗਏ। ਉਦੈ ਸਹਾਰਨ ਨੇ 81 ਦੌੜਾਂ ਬਣਾਈਆਂ।