ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਪੰਜਾਬ ਪੁਲਿਸ ਦੀ ਸਾਬਕਾ ਮਹਿਲਾ DSP ਨੂੰ 6 ਸਾਲ ਦੀ ਸਜ਼ਾ
2 ਲੱਖ ਰੁਪਏ ਦਾ ਜੁਰਮਾਨਾ ਵੀ
CBI ਅਦਾਲਤ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸੁਣਾਈ ਸਜ਼ਾ
ਮੋਹਾਲੀ : 90 ਲੱਖ ਦੀ ਨਕਦੀ, ਹਥਿਆਰ ਤੇ ਸ਼ਰਾਬ ਹੋਈ ਸੀ ਬਰਾਮਦ
1 ਲੱਖ ਰੁਪਏ ਦੀ ਰਿਸ਼ਵਤ ਮੰਗਣ ਤੇ ਪੈ ਗਈ ਸੀ ਕੁੜਿਕੀ
ਮੋਹਾਲੀ : ਪੰਜਾਬ ਪੁਲਿਸ ਦੀ ਸਾਬਕਾ ਮਹਿਲਾ ਡੀਐਸਪੀ ਰਾਕਾ ਗੇਰਾ ਨੂੰ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ 6 ਸਾਲ ਦੀ ਸਜ਼ਾ ਸੁਣਾਈ ਹੈ। ਰਾਕਾ ਗੇਰਾ ‘ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਡੀਐਸਪੀ ਰਾਕਾ ਗੇਰਾ ਮੁਹਾਲੀ ਵਿੱਚ ਤਾਇਨਾਤ ਸਨ। ਜਦੋਂ ਉਸ ਖਿਲਾਫ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਰਾਕਾ ਨੂੰ ਅਦਾਲਤ ਨੇ 5 ਫਰਵਰੀ ਨੂੰ ਦੋਸ਼ੀ ਪਾਇਆ ਸੀ ਅਤੇ ਉਥੋਂ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ।
ਨਿਊ ਚੰਡੀਗੜ੍ਹ ਦੇ ਇੱਕ ਬਿਲਡਰ ਨੇ ਸਾਬਕਾ ਮਹਿਲਾ ਡੀਐਸਪੀ ਰਾਕਾ ਗੇਰਾ ਖਿਲਾਫ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੀ ਸ਼ਿਕਾਇਤ ਦਰਜ ਕਰਵਾਈ ਸੀ । ਉਸ ਦੀ ਸ਼ਿਕਾਇਤ ’ਤੇ ਸੀਬੀਆਈ ਨੇ 2011 ਵਿੱਚ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ। 13 ਸਾਲ ਪਹਿਲਾਂ ਰਾਕਾ ਗੇਰਾ ਨੂੰ ਸੈਕਟਰ 15 ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਤਲਾਸ਼ੀ ਮੁਹਿੰਮ ਦੌਰਾਨ ਉਸ ਦੇ ਘਰੋ ਹਥਿਆਰ, ਨਗਦੀ ਤੇ ਹੋਰ ਗ਼ੈਰ ਕਾਨੂੰਨੀ ਸਮਾਨ ਬਰਾਮਦ ਹੋਣ ਕਾਰਨ ਮਾਮਲਾ ਸੀਬੀਆਈ ਕੋਲ ਚਲਾ ਗਿਆ ਸੀ।
ਘਰ ‘ਚੋਂ 90 ਲੱਖ ਰੁਪਏ, ਹਥਿਆਰ ਅਤੇ ਸ਼ਰਾਬ ਮਿਲੀ।
ਇਸ ਤੋਂ ਬਾਅਦ ਸੀਬੀਆਈ ਨੇ ਰਾਕਾ ਗੇਰਾ ਦੇ ਘਰ ਦੀ ਤਲਾਸ਼ੀ ਲਈ ਤਾਂ ਉਥੋਂ 90 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਤੋਂ ਇਲਾਵਾ ਹਥਿਆਰ ਅਤੇ ਕਾਰਤੂਸ ਵੀ ਮਿਲੇ ਹਨ। ਸੀਬੀਆਈ ਨੇ ਉਸ ਦੇ ਘਰੋਂ ਸ਼ਰਾਬ ਦੀਆਂ 53 ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਜਿਸ ਤੋਂ ਬਾਅਦ ਪੁਲਸ ਨੇ ਉਸ ਖਿਲਾਫ ਭ੍ਰਿਸ਼ਟਾਚਾਰ ਦੇ ਨਾਲ-ਨਾਲ ਅਸਲਾ ਐਕਟ ਦਾ ਮਾਮਲਾ ਦਰਜ ਕਰ ਲਿਆ ਹੈ।