ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਬਗ਼ੈਰ ਡਰਾਈਵਰ-ਗਾਰਡ ਦੇ ਪੰਜਾਬ ਪਹੁੰਚੀ ਜੰਮੂ ਤੋਂ ਚੱਲੀ ਗੱਡੀ
ਹੁਸ਼ਿਆਰਪੁਰ : ਜੰਮੂ-ਕਸ਼ਮੀਰ ਦੇ ਕਠੂਆ ਤੋਂ ਮਾਲ ਗੱਡੀ (14806R) ਬਿਨਾਂ ਡਰਾਈਵਰ-ਗਾਰਡ ਦੇ ਪੰਜਾਬ ਪਹੁੰਚੀ। ਕਰੀਬ 78 ਕਿਲੋਮੀਟਰ ਤੱਕ ਮਾਲ ਗੱਡੀ ਇਸੇ ਤਰ੍ਹਾਂ ਚੱਲਦੀ ਰਹੀ। ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ ‘ਤੇ ਲੱਕੜ ਦੇ ਸਟੌਪਰ ਲਗਾ ਕੇ ਇਸ ਨੂੰ ਰੋਕਿਆ ਗਿਆ।
ਘਟਨਾ ਤੋਂ ਬਾਅਦ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਜਾਂਚ ਦੇ ਹੁਕਮ ਦਿੱਤੇ ਹਨ। ਕਠੂਆ ਰੇਲਵੇ ਸਟੇਸ਼ਨ ‘ਤੇ ਮਾਲ ਗੱਡੀ ਦੇ ਡਰਾਈਵਰ ਨੇ ਹੈਂਡ ਬ੍ਰੇਕ ਲਗਾਏ ਬਿਨਾਂ ਹੀ ਇੰਜਣ ਚਾਲੂ ਕਰ ਦਿੱਤਾ ਅਤੇ ਹੇਠਾਂ ਉਤਰ ਗਿਆ। ਪਠਾਨਕੋਟ ਵੱਲ ਢਲਾਨ ਹੋਣ ਕਾਰਨ ਮਾਲ ਗੱਡੀ ਚੱਲਣ ਲੱਗੀ। ਜਦੋਂ ਰੇਲਵੇ ਅਧਿਕਾਰੀਆਂ ਨੂੰ ਮਾਲ ਗੱਡੀ ਦੇ ਚੱਲਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਠੂਆ ਰੇਲਵੇ ਸਟੇਸ਼ਨ ‘ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋਏ। ਕੁਝ ਸਮੇਂ ਬਾਅਦ ਮਾਲ ਗੱਡੀ ਨੇ ਰਫ਼ਤਾਰ ਫੜ ਲਈ।
ਕੁਝ ਹੀ ਸਮੇਂ ਵਿੱਚ ਮਾਲ ਗੱਡੀ ਦੀ ਰਫ਼ਤਾਰ 80/KM ਪ੍ਰਤੀ ਘੰਟਾ ਤੱਕ ਪਹੁੰਚ ਗਈ। ਕਠੂਆ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਨੇ ਤੁਰੰਤ ਪੰਜਾਬ ਦੇ ਪਠਾਨਕੋਟ ਦੇ ਸੁਜਾਨਪੁਰ ਰੇਲਵੇ ਸਟੇਸ਼ਨ ਦੇ ਰੇਲਵੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਥੇ ਟਰੇਨ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ।
ਰੇਲਵੇ ਲਾਈਨ ‘ਤੇ ਸਟੌਪਰ ਲਗਾਏ ਗਏ ਸਨ। ਇਸ ਵਾਰ ਵੀ ਕੋਸ਼ਿਸ਼ ਅਸਫਲ ਰਹੀ ਅਤੇ ਮਾਲ ਗੱਡੀ ਸਟੇਸ਼ਨ ਪਾਰ ਕਰ ਗਈ। ਇਸ ਤੋਂ ਬਾਅਦ ਪਠਾਨਕੋਟ ਕੈਂਟ, ਕੰਦਰੋੜੀ, ਮੀਰਥਲ, ਬੰਗਲਾ ਅਤੇ ਮੁਕੇਰੀਆਂ ਵਿਖੇ ਵੀ ਮਾਲ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਹੌਲੀ-ਹੌਲੀ ਮਾਲ ਗੱਡੀ ਦੀ ਰਫ਼ਤਾਰ ਘਟਣ ਲੱਗੀ। ਆਖਰ ਹੁਸ਼ਿਆਰਪੁਰ ਦੇ ਉਚੀ ਬੱਸੀ ਰੇਲਵੇ ਸਟੇਸ਼ਨ ‘ਤੇ ਲੱਕੜ ਦੇ ਸਟੌਪਰ ਨਾਲ ਮਾਲ ਗੱਡੀ ਰੁਕ ਗਈ।