ਕਿਸਾਨ ਅੰਦੋਲਨ ਵਿਚ ਗੁਰਨਾਮ ਸਿੰਘ ਚੜੂਨੀ ਹੋਣਗੇ ਸ਼ਾਮਲ ?

February 14, 2024 4:03 pm
Img 20240214 Wa0091

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨ ਆਪਣੇ ਦੇਸ਼ ਭਾਰਤ ਦੇ ਕਿਸਾਨ ਹਨ ਪਰ ਸਰਕਾਰ ਕਿਸਾਨਾਂ ਨਾਲ ਦੂਜੇ ਦੁਸ਼ਮਣ ਦੇ ਸਿਪਾਹੀਆਂ ਵਾਂਗ ਸਲੂਕ ਕਰ ਰਹੀ ਹੈ।

ਚੰਡੀਗੜ੍ਹ : ਬੀ.ਕੇ.ਯੂ (ਚੜੂਨੀ) ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ ਕਰਮ ਸਿੰਘ ਮਥਾਣਾ (ਕਾਰਜਕਾਰੀ ਸੂਬਾ ਪ੍ਰਧਾਨ, ਬੀ.ਕੇ.ਯੂ. (ਚੜੂੰਨੀ) ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਕਿਸਾਨਾਂ ਵੱਲੋਂ ਦਿੱਲੀ ਮਾਰਚ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੀ.ਕੇ.ਯੂ. (ਚਦੂਨੀ) ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ ਅਤੇ ਸਰਕਾਰ ਵੱਲੋਂ ਅੰਦੋਲਨ ਨੂੰ ਕੁਚਲਣ ਲਈ ਅਪਣਾਏ ਜਾ ਰਹੇ ਅਣਮਨੁੱਖੀ ਅਤੇ ਗੈਰ-ਸੰਵਿਧਾਨਕ ਤਰੀਕਿਆਂ ਦੀ ਨਿਖੇਧੀ ਕਰਦੀ ਹੈ।

ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨ ਆਪਣੇ ਦੇਸ਼ ਭਾਰਤ ਦੇ ਕਿਸਾਨ ਹਨ ਪਰ ਸਰਕਾਰ ਕਿਸਾਨਾਂ ਨਾਲ ਦੂਜੇ ਦੁਸ਼ਮਣ ਦੇ ਸਿਪਾਹੀਆਂ ਵਾਂਗ ਸਲੂਕ ਕਰ ਰਹੀ ਹੈ। ਸੜਕਾਂ ‘ਤੇ ਮੇਖਾਂ, ਦੀਵਾਰਾਂ ਅਤੇ ਬੈਰੀਕੇਡ ਲਗਾ ਕੇ ਕਿਸਾਨਾਂ ਤੋਂ ਅਜ਼ਾਦ ਅੰਦੋਲਨ ਦਾ ਹੱਕ ਖੋਹ ਕੇ ਦੁਰਵਿਵਹਾਰ ਕਰ ਰਿਹਾ ਹੈ।

ਕੱਲ 15 ਫਰਵਰੀ ਨੂੰ ਸਵੇਰੇ 11 ਵਜੇ ਜਥੇਬੰਦੀ ਦੇ ਅਹੁਦੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਕੌਮੀ ਪ੍ਰਧਾਨ ਗੁਰਨਾਮ ਚੜੂੰਨੀ ਵੱਲੋਂ ਬੀ.ਕੇ.ਯੂ (ਚੜੂਨੀ) ਦੇ ਕੇਂਦਰੀ ਦਫਤਰ (ਪਿੰਡ ਚੜੂਨੀ) ਵਿਖੇ ਬੁਲਾਈ ਗਈ ਹੈ, ਜਿਸ ਵਿੱਚ ਅੰਦੋਲਨ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਅਤੇ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ।

ਅੱਜ ਹੋਈ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੌਮੀ ਪ੍ਰਧਾਨ ਗੁਰਨਾਮ ਚੜੂਨੀ, ਕਾਰਜਕਾਰੀ ਸੂਬਾ ਪ੍ਰਧਾਨ ਕਰਮ ਸਿੰਘ ਮਥਾਣਾ, ਮੀਡੀਆ ਇੰਚਾਰਜ ਰਾਕੇਸ਼ ਬੈਂਸ, ਸੂਬਾ ਬੁਲਾਰੇ ਪ੍ਰਿੰਸ ਵੜੈਚ, ਯੂਥ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਕਸਾਣਾ, ਕ੍ਰਿਸ਼ਨ ਕਲਾਲ ਮਾਜਰਾ ਹਾਜ਼ਰ ਸਨ।