ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਵਧੀਆਂ LPG ਸਿਲੰਡਰ ਦੀਆਂ ਕੀਮਤਾਂ, ਦੇਖੋ ਤਾਜ਼ਾ ਰੇਟ
ਕੋਲਕਾਤਾ ‘ਚ ਪ੍ਰਤੀ ਸਿਲੰਡਰ ਦੀ ਕੀਮਤ ‘ਚ 18 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੋਲਕਾਤਾ ‘ਚ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 1869 ਰੁਪਏ ਤੋਂ ਵਧ ਕੇ 1887 ਰੁਪਏ ਹੋ ਗਈ ਹੈ।
ਨਵੀਂ ਦਿੱਲੀ : ਆਮ ਆਦਮੀ ਨੂੰ ਬਜਟ ਵਾਲੇ ਦਿਨ ਝਟਕਾ ਲੱਗਾ ਹੈ । ਸਰਕਾਰ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਰਅਸਲ, ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਧਾ ਦਿੱਤੀ ਹੈ। ਨਵੀਆਂ ਦਰਾਂ 1 ਫਰਵਰੀ ਯਾਨੀ ਅੱਜ ਤੋਂ ਲਾਗੂ ਹੋ ਗਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 14 ਰੁਪਏ ਦਾ ਵਾਧਾ ਕੀਤਾ ਗਿਆ ਹੈ। ਆਈਓਸੀ ਦੀ ਵੈੱਬਸਾਈਟ ਮੁਤਾਬਕ ਦਿੱਲੀ ‘ਚ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 1 ਫਰਵਰੀ ਨੂੰ 1769.50 ਰੁਪਏ ਹੋ ਗਈ ਹੈ। ਜਦੋਂ ਕਿ ਪਿਛਲੇ ਮਹੀਨੇ 1 ਜਨਵਰੀ ਨੂੰ ਇਸ ਦਾ ਰੇਟ 1755.50 ਰੁਪਏ ਸੀ।
ਇਸ ਦੇ ਨਾਲ ਹੀ ਕੋਲਕਾਤਾ ‘ਚ ਪ੍ਰਤੀ ਸਿਲੰਡਰ ਦੀ ਕੀਮਤ ‘ਚ 18 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੋਲਕਾਤਾ ‘ਚ 19 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 1869 ਰੁਪਏ ਤੋਂ ਵਧ ਕੇ 1887 ਰੁਪਏ ਹੋ ਗਈ ਹੈ। ਮੁੰਬਈ ਦੀ ਗੱਲ ਕਰੀਏ ਤਾਂ ਇੱਥੇ 15 ਰੁਪਏ ਦਾ ਵਾਧਾ ਹੋਇਆ ਹੈ। ਪਿਛਲੇ ਮਹੀਨੇ ਸਿਲੰਡਰ ਦਾ ਰੇਟ 1708.50 ਰੁਪਏ ਸੀ, ਜੋ ਹੁਣ ਵਧ ਕੇ 1723.50 ਰੁਪਏ ਹੋ ਗਿਆ ਹੈ। ਚੇਨਈ ‘ਚ 12.50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕਮਰਸ਼ੀਅਲ ਸਿਲੰਡਰ ਦੀ ਕੀਮਤ 1924.50 ਰੁਪਏ ਤੋਂ ਵਧ ਕੇ 1937 ਰੁਪਏ ਹੋ ਗਈ ਹੈ।
ਆਈਓਸੀ ਦੀ ਵੈੱਬਸਾਈਟ ਮੁਤਾਬਕ ਜੈੱਟ ਫਿਊਲ ਯਾਨੀ ATF ਦੀ ਕੀਮਤ ‘ਚ ਬਦਲਾਅ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ‘ਚ ਜੈੱਟ ਫਿਊਲ (ਏ.ਟੀ.ਐੱਫ.) 1,00,772.17 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਇਸ ਦੇ ਨਾਲ ਹੀ ਕੋਲਕਾਤਾ ‘ਚ ਇਹ ਦਰ 1,09,797.33 ਰੁਪਏ, ਮੁੰਬਈ ‘ਚ 94,246.00 ਰੁਪਏ ਅਤੇ ਚੇਨਈ ‘ਚ 1,04,840.19 ਰੁਪਏ ‘ਤੇ ਪਹੁੰਚ ਗਈ ਹੈ।