ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਜਗਦੀਪ ਪੰਧੇਰ ਕੈਨੇਡਾ ‘ਚ ਹਿੰਦੂ ਮੰਦਰਾਂ ‘ਤੇ ਹਮਲਾ ਕਰਦਾ ਫੜਿਆ
ਟੋਰਾਂਟੋ : ਹਿੰਦੂ ਭਾਈਚਾਰਾ ਇਸ ਮੁੱਦੇ ਨੂੰ ਲਗਾਤਾਰ ਉਠਾਉਂਦਾ ਆ ਰਿਹਾ ਹੈ। ਹੁਣ ਤੱਕ ਜਿਨ੍ਹਾਂ ਮੰਦਰਾਂ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਵਿੱਚ ਪਿਕਰਿੰਗ ਦਾ ਦੇਵੀ ਮੰਦਰ, ਅਜੈਕਸ ਦਾ ਸੰਕਟ ਮੋਚਨ ਮੰਦਰ ਅਤੇ ਓਸ਼ਾਵਾ ਦਾ ਹਿੰਦੂ ਮੰਦਰ ਸ਼ਾਮਲ ਹੈ। ਇਸ ਤੋਂ ਇਲਾਵਾ ਗ੍ਰੇਟਰ ਟੋਰਾਂਟੋ ‘ਚ ਵੀ ਤਿੰਨ ਮੰਦਰਾਂ ‘ਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕੁਝ ਅਜਿਹੀਆਂ ਘਟਨਾਵਾਂ 2021 ਵਿੱਚ ਵੀ ਹੋਈਆਂ ਸਨ। ਕੁੱਲ ਮਿਲਾ ਕੇ ਅਜਿਹੇ 18 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਮਾਰਚ 2022 ‘ਚ ਵੀ ਹਿੰਦੂ ਮੰਦਰਾਂ ‘ਤੇ ਹਮਲਿਆਂ ਦੇ ਮਾਮਲਿਆਂ ‘ਚ ਪੁਲਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਦਰਅਸਲ ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਪਿਛਲੇ ਕੁਝ ਮਹੀਨਿਆਂ ‘ਚ ਹਿੰਦੂ ਮੰਦਰਾਂ ‘ਤੇ ਕਈ ਹਮਲੇ ਹੋਏ ਹਨ। ਇਨ੍ਹਾਂ ਹਮਲਿਆਂ ਨਾਲ ਦੇਸ਼ ਵਿਚ ਫਿਰਕੂ ਤਣਾਅ ਵੀ ਵਧਿਆ ਹੈ। ਹੁਣ ਇਸ ਸਬੰਧ ਵਿੱਚ ਕਾਰਵਾਈ ਕਰਦੇ ਹੋਏ ਕੈਨੇਡੀਅਨ ਪੁਲਿਸ ਨੇ 41 ਸਾਲਾ ਜਗਦੀਸ਼ ਪੰਧੇਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਧੇਰ ਬਰੈਂਪਟਨ, ਗ੍ਰੇਟਰ ਟੋਰਾਂਟੋ ਏਰੀਆ ਵਿੱਚ ਰਹਿੰਦਾ ਹੈ। ਉਸ ਵਿਰੁੱਧ ਪਹਿਲਾਂ ਹੀ ਕਈ ਦੋਸ਼ਾਂ ਤਹਿਤ ਕੇਸ ਚੱਲ ਰਹੇ ਹਨ ਅਤੇ ਫਿਲਹਾਲ ਉਹ ਜ਼ਮਾਨਤ ‘ਤੇ ਰਿਹਾ ਹੈ।
ਪਿਛਲੇ ਸਾਲ ਵੀ ਉਸ ਨੇ ਕੁਝ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਪੁਲਸ ਦਾ ਕਹਿਣਾ ਹੈ ਕਿ ਸੁਰੱਖਿਆ ਨਿਗਰਾਨੀ ਨੇ 8 ਅਕਤੂਬਰ ਨੂੰ ਇਕ ਵਿਅਕਤੀ ਨੂੰ ਹਿੰਦੂ ਮੰਦਰ ‘ਚ ਦਾਖਲ ਹੁੰਦੇ ਦੇਖਿਆ ਸੀ।
ਇਸ ਤੋਂ ਬਾਅਦ ਉਹ ਮੰਦਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਉੱਥੇ ਰੱਖੇ ਦਾਨ ਬਾਕਸ ਵਿੱਚੋਂ ਵੱਡੀ ਰਕਮ ਲੈ ਕੇ ਚਲਾ ਜਾਂਦਾ ਹੈ। ਫੁਟੇਜ ‘ਚ ਦੇਖਿਆ ਜਾ ਰਿਹਾ ਸੀ ਕਿ ਉਹ ਮੰਦਰ ਜਾ ਰਿਹਾ ਸੀ। ਇਸ ਤੋਂ ਬਾਅਦ ਜਦੋਂ ਜਾਂਚ ਅੱਗੇ ਵਧੀ ਤਾਂ ਸਾਹਮਣੇ ਆਇਆ ਕਿ ਉਕਤ ਵਿਅਕਤੀ ਕਈ ਮੰਦਰਾਂ ‘ਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਸ ਨੇ ਡਰਹਮ ਅਤੇ ਗ੍ਰੇਟਰ ਟੋਰਾਂਟੋ ਦੇ ਕਈ ਮੰਦਰਾਂ ਵਿੱਚ ਵੀ ਅਜਿਹੀਆਂ ਹਰਕਤਾਂ ਕੀਤੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਭਾਵੇਂ ਇਹ ਘਟਨਾਵਾਂ ਮੰਦਰਾਂ ਵਿੱਚ ਵਾਪਰੀਆਂ ਹਨ, ਪਰ ਇਨ੍ਹਾਂ ਨੂੰ ਨਫ਼ਰਤੀ ਅਪਰਾਧ ਜਾਂ ਨਫ਼ਰਤ ਕਾਰਨ ਵਾਪਰੀਆਂ ਘਟਨਾਵਾਂ ਨਹੀਂ ਕਿਹਾ ਜਾ ਸਕਦਾ। ਸਤੰਬਰ ਤੋਂ ਓਨਟਾਰੀਓ ਵਿੱਚ ਘੱਟੋ-ਘੱਟ ਛੇ ਮੰਦਰਾਂ ਨੂੰ ਨੁਕਸਾਨ ਪਹੁੰਚਿਆ ਹੈ।