ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਖਾਲਿਸਤਾਨੀ ਪੰਨੂੰ ਨੇ ਕਿਸਾਨ ਅੰਦੋਲਨ ਬਾਰੇ ਆਖ ਦਿੱਤੀ ਇਹ ਗਲ
ਪੰਨੂ ਨੇ ਆਪਣੀ ਵੀਡੀਓ ਜਾਰੀ ਕਰਕੇ ਵਿਵਾਦਿਤ ਸੰਦੇਸ਼ ਦਿੱਤਾ ਹੈ। ਇਸ ਸੰਦੇਸ਼ ਵਿੱਚ ਖਾਲਿਸਤਾਨੀ ਪੰਨੂੰ ਨੇ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜਾ ਪੈਦਾ ਕਰਨ ਦੀ ਗੱਲ ਕੀਤੀ ਹੈ
ਚੰਡੀਗੜ੍ਹ : ਕਿਸਾਨ ਅੰਦੋਲਨ 2024 ਦੀ ਆੜ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਵੀ ਲਹਿਰ ਨੂੰ ਹਵਾ ਦੇਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। 2021 ਵਿੱਚ ਇਹਨਾਂ ਖਾਲਿਸਤਾਨੀ ਸਮਰਥਕਾਂ ਦੇ ਦਾਖਲੇ ਨਾਲ ਕਿਸਾਨ ਲਹਿਰ ਨੂੰ ਠੇਸ ਪਹੁੰਚੀ ਹੈ। ਬੀਤੇ ਦਿਨ ਵੀ ਬੰਦੀ ਸਿੱਖਾਂ ਦੀ ਰਿਹਾਈ ਦੇ ਨਾਅਰੇ ਨਾਲ ਸ਼ੰਭੂ ਸਰਹੱਦ ‘ਤੇ ਪੁੱਜੇ ਸਮਰਥਕਾਂ ਨੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਸੀ। ਹੁਣ ਸਿੱਖ ਫਾਰ ਜਸਟਿਸ ਦਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੀ ਆ ਗਿਆ ਹੈ।
ਪੰਨੂ ਨੇ ਆਪਣੀ ਵੀਡੀਓ ਜਾਰੀ ਕਰਕੇ ਵਿਵਾਦਿਤ ਸੰਦੇਸ਼ ਦਿੱਤਾ ਹੈ। ਇਸ ਸੰਦੇਸ਼ ਵਿੱਚ ਖਾਲਿਸਤਾਨੀ ਪੰਨੂੰ ਨੇ ਹਿੰਦੂਆਂ ਅਤੇ ਸਿੱਖਾਂ ਵਿੱਚ ਪਾੜਾ ਪੈਦਾ ਕਰਨ ਦੀ ਗੱਲ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਧਮਕੀ ਦਿੱਤੀ ਹੈ।
ਪੰਨੂੰ ਨੇ ਕਿਹਾ- ਪੰਜਾਬ ਦੇ ਕਿਸਾਨਾਂ ਨੇ ਦਿੱਲੀ ਤੋਂ ਮੰਗਿਆ ਪਰ ਅੱਜ ਤੱਕ ਕੁਝ ਨਹੀਂ ਮਿਲਿਆ। ਜ਼ਮੀਨਾਂ ਤੁਹਾਡੀਆਂ ਹਨ, ਫ਼ਸਲਾਂ ਤੁਹਾਡੀਆਂ ਹਨ ਅਤੇ ਦਿੱਲੀ ਤੋਂ ਹਿੰਦੂਆਂ ਦਾ ਰਾਜ ਹੋ ਰਿਹਾ ਹੈ। ਸਾਨੂੰ ਦਿੱਲੀ ‘ਤੇ ਕਬਜ਼ਾ ਕਰਨਾ ਹੋਵੇਗਾ। 13 ਫਰਵਰੀ ਨੂੰ ਦਿੱਲੀ ਫਤਹਿ ਕਰੋ, ਇਸ ਤੋਂ ਮੰਗਾਂ ਨਾ ਕਰੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੀਨੇ ਅਤੇ ਘਰ ‘ਤੇ ਖਾਲਿਸਤਾਨ ਦੇ ਝੰਡੇ ਲਗਾਓ। ਦੀਪ ਸਿੱਧੂ ਨੂੰ ਯਾਦ ਕਰੋ, ਜਿਸ ਨੇ ਆਪਣੀ ਮੌਤ ਤੋਂ ਪਹਿਲਾਂ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਗੱਲ ਕੀਤੀ ਸੀ।
ਇਸ ਵੀਡੀਓ ਵਿੱਚ ਪੰਨੂੰ ਨੇ ਅੱਤਵਾਦ ਦਾ ਸ਼ਿਕਾਰ ਹੋਏ ਪੰਜਾਬ ਦੇ ਸ਼ਹੀਦ ਨੌਜਵਾਨਾਂ ਦੇ ਨਾਂ ਲੈ ਕੇ ਖਾਲਿਸਤਾਨੀ ਲਹਿਰ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਇਸ ਖਾਲਿਸਤਾਨੀ ਲਹਿਰ ਨਾਲ ਜੁੜਨ ਲਈ ਕਿਹਾ ਹੈ।
ਜਨਵਰੀ 2021 ਵਿੱਚ ਜਦੋਂ ਕਿਸਾਨ ਅੰਦੋਲਨ ਨੇ ਪੂਰਾ ਜ਼ੋਰ ਫੜ ਲਿਆ ਸੀ ਤਾਂ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਸਿੰਘੂ ਬਾਰਡਰ ’ਤੇ ਡਟੇ ਹੋਏ ਸਨ। ਆਮ ਤੌਰ ‘ਤੇ ਉਹ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰ ਰਹੇ ਸਨ। ਕੇਂਦਰ ਸਰਕਾਰ ਨਾਲ ਗੱਲਬਾਤ ਦਾ ਦੌਰ ਵੀ ਲਗਾਤਾਰ ਚੱਲ ਰਿਹਾ ਸੀ।
ਇਸ ਦੌਰਾਨ ਸਿੰਘੂ ਬਾਰਡਰ ‘ਤੇ ਕੁਝ ਨੌਜਵਾਨ ਕਥਿਤ ਖਾਲਿਸਤਾਨੀ ਭਿੰਡਰਾਂਵਾਲੇ ਦੀ ਫੋਟੋ ਨੂੰ ਲਹਿਰਾਉਂਦੇ ਦੇਖੇ ਗਏ ਅਤੇ ਖਾਲਿਸਤਾਨ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਗਈ। ਅਜਿਹੀਆਂ ਖਬਰਾਂ ਆਉਣ ‘ਤੇ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਕਿਸਾਨ ਅੰਦੋਲਨ ‘ਤੇ ਸਵਾਲ ਉਠਣੇ ਸ਼ੁਰੂ ਹੋ ਗਏ ਤਾਂ ਅੰਤ ‘ਚ ਕਿਸਾਨਾਂ ਨੇ ਇਹ ਕਹਿ ਕੇ ਮਾਮਲਾ ਸੰਭਾਲ ਲਿਆ ਕਿ ਇਸ ਧਰਨੇ ਦਾ ਖਾਲਿਸਤਾਨ ਨਾਲ ਕੋਈ ਸਬੰਧ ਨਹੀਂ ਹੈ।