ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਮੁਸਲਮਾਨ 4 ਵਿਆਹ ਕਰ ਸਕਦੇ ਹਨ, ਪਰ ਹਰ ਪਤਨੀ ਨੂੰ ਬਰਾਬਰ ਸਮਝਣਾ ਪਵੇਗਾ : HC
ਨਵੀਂ ਦਿੱਲੀ : ਅੱਜ ਮਦਰਾਸ ਹਾਈ ਕੋਰਟ ਨੇ ਮੁਸਲਿਮ ਵਿਹਾਅ ਬਾਰੇ ਆਪਣਾ ਫ਼ੈਸਲਾ ਸੁਣਾਇਆ। ਫ਼ੈਸਲੇ ਵਿਚ ਕਿਹਾ ਗਿਆ ਕਿ ਹਰ ਔਰਤ ਦਾ ਸਨਮਾਨ ਹੋਣਾ ਜ਼ਰੂਰੀ ਹੈ। ਦਰਅਸਲ ਇਸਲਾਮੀ ਕਾਨੂੰਨਾਂ ਵਿੱਚ, ਭਾਵੇਂ ਇੱਕ ਮੁਸਲਮਾਨ ਮਰਦ ਨੂੰ ਚਾਰ ਵਾਰ ਵਿਆਹ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਆਪਣੀਆਂ ਪਤਨੀਆਂ ਨਾਲ ਅਸਮਾਨਤਾ ਵਾਲਾ ਵਿਹਾਰ ਕਰੇ। ਉਸ ਨੂੰ ਸਾਰੀਆਂ ਪਤਨੀਆਂ ਨੂੰ ਬਰਾਬਰ ਦਾ ਹੱਕ ਦੇਣਾ ਹੋਵੇਗਾ ਅਤੇ ਉਨ੍ਹਾਂ ਨਾਲ ਚੰਗਾ ਵਿਵਹਾਰ ਕਰਨਾ ਹੋਵੇਗਾ। ਅਜਿਹਾ ਨਾ ਕਰਨਾ ਬੇਰਹਿਮ ਮੰਨਿਆ ਜਾਵੇਗਾ। ਮਦਰਾਸ ਹਾਈ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ ਇਹ ਗੱਲ ਕਹੀ ਹੈ।
ਜਸਟਿਸ ਆਰ ਐੱਮ ਟੀ ਟੀਕਾ ਰਮਨ ਅਤੇ ਪੀ ਬੀ ਬਾਲਾਜੀ ਦੀ ਬੈਂਚ ਨੇ ਵੀ ਔਰਤ ਦੇ ਦੋਸ਼ਾਂ ਨੂੰ ਸੱਚ ਕਰਾਰ ਦਿੱਤਾ ਅਤੇ ਵਿਆਹ ਭੰਗ ਕਰਨ ਦਾ ਹੁਕਮ ਦਿੱਤਾ। ਬੈਂਚ ਨੇ ਪਰਿਵਾਰਕ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਹਿਲੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕੀਤਾ ਸੀ।
ਇਸ ਤੋਂ ਬਾਅਦ ਉਸ ਨੇ ਦੂਜੀ ਔਰਤ ਨਾਲ ਵਿਆਹ ਕਰ ਲਿਆ ਅਤੇ ਉਦੋਂ ਤੋਂ ਉਸ ਨਾਲ ਰਹਿੰਦਾ ਸੀ। ਫੈਸਲੇ ‘ਚ ਕਿਹਾ ਗਿਆ ਹੈ, ‘ਪਤੀ ਨੇ ਪਹਿਲੀ ਪਤਨੀ ਨਾਲ ਉਸ ਤਰ੍ਹਾਂ ਦਾ ਵਿਵਹਾਰ ਨਹੀਂ ਕੀਤਾ ਜਿੰਨਾ ਉਹ ਦੂਜੀ ਨਾਲ ਕਰ ਰਿਹਾ ਸੀ। ਇਸਲਾਮੀ ਕਾਨੂੰਨ ਅਨੁਸਾਰ ਇਹ ਜ਼ਰੂਰੀ ਹੈ। ਇਸਲਾਮੀ ਨਿਯਮਾਂ ਤਹਿਤ ਮਰਦ ਬਹੁ-ਵਿਆਹ ਕਰ ਸਕਦਾ ਹੈ ਪਰ ਉਸ ਦੀ ਸ਼ਰਤ ਇਹ ਹੈ ਕਿ ਉਹ ਆਪਣੀਆਂ ਸਾਰੀਆਂ ਪਤਨੀਆਂ ਨਾਲ ਬਰਾਬਰ ਦਾ ਵਿਹਾਰ ਕਰੇ। ਔਰਤ ਨੇ ਕਿਹਾ ਕਿ ਉਹ ਆਦਮੀ ਦੀ ਪਹਿਲੀ ਪਤਨੀ ਸੀ। ਪਰ ਗਰਭ ਅਵਸਥਾ ਦੌਰਾਨ ਵੀ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਇਸ ਵਿੱਚ ਸੱਸ ਅਤੇ ਨਨਾਣ ਵੀ ਸ਼ਾਮਲ ਸਨ।
ਔਰਤ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਮੇਰਾ ਕੋਈ ਧਿਆਨ ਨਹੀਂ ਰੱਖਿਆ ਗਿਆ ਸਗੋਂ ਉਸ ਨੂੰ ਖਾਣਾ ਵੀ ਨਹੀਂ ਦਿੱਤਾ ਜਾਂਦਾ ਸੀ, ਜਿਸ ਕਾਰਨ ਐਲਰਜੀ ਦੀ ਸਮੱਸਿਆ ਰਹਿੰਦੀ ਸੀ। ਔਰਤ ਨੇ ਦੱਸਿਆ ਕਿ ਤੰਗ-ਪ੍ਰੇਸ਼ਾਨ ਕਰਕੇ ਮੇਰਾ ਗਰਭਪਾਤ ਹੋ ਗਿਆ ਸੀ ਅਤੇ ਫਿਰ ਵੀ ਮੈਨੂੰ ਇਹ ਕਹਿ ਕੇ ਤੰਗ ਕੀਤਾ ਜਾਂਦਾ ਸੀ ਕਿ ਮੈਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਹਮੇਸ਼ਾ ਉਸ ਦੀ ਤੁਲਨਾ ਆਪਣੇ ਰਿਸ਼ਤੇਦਾਰਾਂ ਦੀਆਂ ਔਰਤਾਂ ਨਾਲ ਕਰਦਾ ਸੀ ਅਤੇ ਹਮੇਸ਼ਾ ਉਸ ਵੱਲੋਂ ਪਕਾਏ ਗਏ ਖਾਣੇ ਨੂੰ ਮਾੜਾ ਦੱਸਿਆ ਜਾਂਦਾ ਸੀ। ਔਰਤ ਨੇ ਦੱਸਿਆ ਕਿ ਜਦੋਂ ਪ੍ਰੇਸ਼ਾਨੀ ਬਹੁਤ ਵਧ ਗਈ ਤਾਂ ਉਹ ਸਹੁਰੇ ਘਰ ਛੱਡ ਕੇ ਚਲੀ ਗਈ।