ਨਾਟੋ ਨੇ ਯੂਕਰੇਨ ਲਈ ਖੋਲ੍ਹਿਆ ਖਜ਼ਾਨਾ

January 25, 2024 6:34 pm
Panjab Pratham News

ਯੂਕਰੇਨ : ਰੂਸ ਅਤੇ ਯੂਕਰੇਨ ਵਿਚਕਾਰ ਲੰਮੀ ਜੰਗ ਚੱਲ ਰਹੀ ਹੈ। ਇਸ ਦੌਰਾਨ ਨਾਟੋ ਯੂਕਰੇਨ ਦਾ ਪੂਰਾ ਸਮਰਥਨ ਕਰ ਰਿਹਾ ਹੈ। ਇਸ ਕਾਰਨ ਰੂਸ ਵਿੱਚ ਰਾਤਾਂ ਦੀ ਨੀਂਦ ਉੱਡ ਰਹੀ ਹੈ। ਨਾਟੋ ਹੁਣ ਯੂਕਰੇਨ ਨੂੰ 1.2 ਬਿਲੀਅਨ ਡਾਲਰ ਦੇ ਹਥਿਆਰ ਦੇਣ ਜਾ ਰਿਹਾ ਹੈ। ਇਸ ਨਾਲ ਯੂਕਰੇਨ ਹੋਰ ਸ਼ਕਤੀਸ਼ਾਲੀ ਹੋ ਜਾਵੇਗਾ। ਇਸ ਦਾ ਮਤਲਬ ਇਹ ਹੋਵੇਗਾ ਕਿ ਇਹ ਜੰਗ ਹੁਣੇ ਖਤਮ ਹੋਣ ਵਾਲੀ ਨਹੀਂ ਹੈ। ਕਿਉਂਕਿ ਰੂਸ ਹਾਰ ਨਹੀਂ ਮੰਨੇਗਾ ਅਤੇ ਯੂਕਰੇਨ ਨੂੰ ਜੋ ਹਥਿਆਰ ਮਿਲ ਰਹੇ ਹਨ, ਉਸ ਨਾਲ ਰੂਸ ਦਾ ਸਾਹਮਣਾ ਕਰਨਾ ਆਸਾਨ ਹੋ ਜਾਵੇਗਾ।

ਜਾਣਕਾਰੀ ਮੁਤਾਬਕ ਨਾਟੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਤੋਪਖਾਨੇ ਦੇ ਗੋਲੇ ਖਰੀਦਣ ਲਈ 1.1 ਅਰਬ ਯੂਰੋ ਯਾਨੀ 1.2 ਕਰੋੜ ਡਾਲਰ ਦੇ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਇਹ ਕਦਮ ਪਿਛਲੇ ਸਾਲ ਦੇ ਅਖੀਰ ਤੋਂ ਰੂਸ ਅਤੇ ਯੂਕਰੇਨ ਵਿਚਕਾਰ ਤੇਜ਼ ਗੋਲੀਬਾਰੀ ਦੇ ਵਿਚਕਾਰ ਆਇਆ ਹੈ। ਇਸ ਕਾਰਨ ਯੂਕਰੇਨ ਦਾ ਹਥਿਆਰਾਂ ਦਾ ਭੰਡਾਰ ਖ਼ਤਮ ਹੋ ਗਿਆ ਹੈ। ਨਾਟੋ ਨੇ 155 ਐਮਐਮ ਗੋਲਾ ਬਾਰੂਦ ਦੇ 2 ਲੱਖ 20 ਹਜ਼ਾਰ ਰਾਉਂਡ ਦੀ ਖਰੀਦ ਨੂੰ ਹਰੀ ਝੰਡੀ ਦੇ ਦਿੱਤੀ ਹੈ। ਯੂਕਰੇਨ ਨੂੰ ਵੀ ਇਸ ਸਮੇਂ ਇਸਦੀ ਲੋੜ ਹੈ। ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਕਿਹਾ, “ਇਹ ਸਮਝੌਤਾ ਸਾਡੇ ਆਪਣੇ ਖੇਤਰ ਦੀ ਰੱਖਿਆ ਲਈ, ਸਾਡੇ ਆਪਣੇ ਹਥਿਆਰਾਂ ਦੇ ਭੰਡਾਰ ਨੂੰ ਬਣਾਉਣ ਲਈ, ਪਰ ਯੂਕਰੇਨ ਨੂੰ ਸਮਰਥਨ ਦੇਣ ਲਈ ਵੀ ਮਹੱਤਵਪੂਰਨ ਹੈ।