ਅੰਮ੍ਰਿਤਪਾਲ ਤੇ ਹੋਰਾਂ ਵਿਰੁਧ ਗ਼ਲਤ ਲਾਇਆ NSA, ਵਕੀਲ ਨੇ ਦਿੱਤੀਆਂ ਠੋਸ ਦਲੀਲਾਂ

March 1, 2024 9:26 am
Amritpal Panjab Pratham News

ਇਕ ਜਿਲੇ ਦਾ ਡੀਸੀ ਪੂਰੇ ਪੰਜਾਬ ਵਿਚ NSA ਕਿਵੇਂ ਲਾ ਸਕਦੈ
ਚੰਡੀਗੜ੍ਹ : ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਇਕ ਸਾਲ ਪਹਿਲਾਂ NSA ਲਾ ਕੇ ਜੇਲ੍ਹ ਵਿਚ ਡੱਕ ਦਿੱਤਾ ਗਿਆ ਸੀ। ਹੁਣ ਇਸ ਵਿਰੁਧ ਅਗਲੀ ਸੁਣਵਾਈ ‘ਤੇ ਜਵਾਬ ਦੇਣ ਲਈ ਵੀ ਆਖਿਆ ਹੈ।

ਅਸਲ ਵਿਚ ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਸਾਥੀਆਂ ਸਰਬਜੀਤ ਕਲਸੀ ਉਰਫ਼ ਦਲਜੀਤ ਕਲਸੀ, ਗੁਰਮੀਤ ਸਿੰਘ ਬੁੱਕਣਵਾਲਾ ਤੇ ਬਸੰਤ ਸਿੰਘ ਆਦਿ ਵਲੋਂ ਉਨ੍ਹਾਂ ਤੇ ਲਾਏ ਗਏ NSA ਨੂੰ ਚੁਨੌਤੀ ਦਿੰਦੀਆਂ ਪਟੀਸ਼ਨਾਂ ਉਤੇ ਬਹਿਸ ਕਰਦਿਆਂ ਸੀਨੀਅਰ ਐਡਵੋਕੇਟ ਬਿਪਲ ਘਈ ਨੇ ਜਸਟਿਸ ਵਿਨੋਦ ਐਸ ਭਾਰਦਵਾਜ ਦੀ ਬੈਂਚ ਅੱਗੇ ਪੈਰਵੀ ਕੀਤੀ ਕਿ ਅਜਨਾਲਾ Police Station ਵਿਚ ਇਨ੍ਹਾਂ ਵਿਰੁਧ ਪਹਿਲਾਂ ਤੋਂ FIR ਦਰਜ ਸੀ ਤੇ ਜੇਕਰ ਸਰਕਾਰ ਮੁਤਾਬਕ ਇਨ੍ਹਾਂ ਨੂੰ ਫੜਿਆ ਜਾਣਾ ਜ਼ਰੂਰੀ ਸੀ ਤਾਂ ਅਜਨਾਲਾ ਥਾਣੇ ਵਿਚ ਦਰਜ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ।

ਉਨ੍ਹਾਂ ਕਿਹਾ ਕਿ NSA ਅਹਿਤਿਆਤ ਦੇ ਤੌਰ ‘ਤੇ ਕੀਤੀ ਜਾਣ ਵਾਲੀ ਕਾਰਵਾਈ ਹੈ ਤੇ ਜੇਕਰ ਉਪਰੋਕਤ ਨੂੰ ਐਫ਼ਆਈਆਰ ਦੇ ਸਬੰਧ ਵਿਚ ਗ੍ਰਿਫ਼ਤਾਰ ਕਰ ਲਿਆ ਜਾਂਦਾ ਤਾਂ ਐਨਐਸਏ ਤਹਿਤ ਹਿਰਾਸਤ ਵਿਚ ਲੈਣ ਦੀ ਲੋੜ ਨਹੀ ਸੀ। ਲਿਹਾਜਾ ਐਨਐਸਏ ਗਲਤ ਲਾਇਆ ਗਿਆ ਹੈ।

ਇਸ ਤੋਂ ਇਲਾਵਾ ਦਲੀਲ ਦਿੱਤੀ ਕਿ ਸਿਰਫ਼ ਅੰਮ੍ਰਿਤਸਰ ਦੇ ਡੀਸੀ ਵਲੋਂ ਐਨਐਸਏ ਦਾ ਹੁਕਮ ਪਾਸ ਕਰ ਕੇ ਸਮੁੱਚੇ ਪੰਜਾਬ ਵਿਚੋਂ ਮੁਲਜ਼ਮਾਂ ਉਤੇ ਐਨਐਸਏ ਲਾ ਦਿੱਤਾ ਗਿਆ ਪਰ ਇਹ ਗਲਤ ਹੈ ਕਿਉਂਕਿ ਮਹੌਲ ਪੂਰੇ ਸੂਬੇ ਦਾ ਵਿਗੜਨ ਦਾ ਦੋਸ਼ ਲਾਇਆ ਗਿਆ ਹੈ ਤੇ ਸਮੁੱਚੇ ਸੂਬੇ ਲਈ ਇਕ ਜਿਲ੍ਹੇ ਦਾ ਡੀਸੀ ਕਿਵੇਂ ਐਨਐਸਏ ਦਾ ਹੁਕਮ ਦੇ ਸਕਦਾ ਹੈ ? ਇਨ੍ਹਾਂ ਦਲੀਲਾਂ ਦੇ ਨਾਲ ਹੀ ਬਹਿਸ ਸ਼ੁਕਰਵਾਰ ਲਈ ਮੁਲਤਵੀ ਕਰ ਦਿੱਤੀ ਗਈ ਹੈ।