PM Modi ਨੇ ਦਵਾਰਕਾ ਦੇ ਦਰਸ਼ਨ ਕਰਨ ਲਈ ਸਮੁੰਦਰ ਵਿੱਚ ਲਗਾਈ ਡੁਬਕੀ

February 25, 2024 2:49 pm
3cdd41f2 B19f 4ad7 A43f 3829a5036dde

ਕਿਹਾ, ਇਹ ਇੱਕ ਬ੍ਰਹਮ ਅਨੁਭਵ ਸੀ

ਦੇਸ਼ ਦੇ ਸਭ ਤੋਂ ਲੰਬੇ ਕੇਬਲ ਸਟੇਅ ਬ੍ਰਿਜ ਦਾ ਉਦਘਾਟਨ ਵੀ ਕੀਤਾ

ਭਗਵਾਨ ਸ਼੍ਰੀ ਕ੍ਰਿਸ਼ਨ ਦਵਾਰਕਾ ਦੇ ਰਾਜਾ ਸਨ

ਸਦੀਆਂ ਪਹਿਲਾਂ ਦਵਾਰਕਾ ਸਮੁੰਦਰ ਵਿਚ ਸਮਾ ਗਈ ਸੀ

ਡੁਬਕੀ ਲੈਣ ਤੋਂ ਪਹਿਲਾਂ ਉਸ ਦੇ ਲੱਕ ਦੁਆਲੇ ਮੋਰ ਦੇ ਖੰਭ ਵੀ ਬੰਨ੍ਹੇ ਗਏ

ਮੋਦੀ ਨੇ ਬੇਟ ਦਵਾਰਕਾ ਵਿਖੇ ਭਗਵਾਨ ਦਵਾਰਕਾਧੀਸ਼ ਦੀ ਪੂਜਾ ਕੀਤੀ

ਹੁਣ ਲੋਕਾਂ ਨੂੰ ਓਖਾ (ਦਵਾਰਕਾ) ਤੋਂ ਬੇਟ ਦਵਾਰਕਾ ਜਾਣ ਲਈ ਕਿਸ਼ਤੀਆਂ ‘ਤੇ ਨਿਰਭਰ ਨਹੀਂ ਹੋਣਾ ਪਵੇਗਾ । ਇਸ ਪੁਲ ਨੂੰ ਬਣਾਉਣ ‘ਤੇ 978 ਕਰੋੜ ਰੁਪਏ ਦੀ ਲਾਗਤ ਆਈ ਹੈ। ਪੁਲ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਦਵਾਰਕਾ ਦੇ ਦਵਾਰਕਾਧੀਸ਼ ਮੰਦਰ ‘ਚ ਪੂਜਾ ਅਰਚਨਾ ਕੀਤੀ। ਉਹ ਇੱਥੇ ਲੋਕਾਂ ਨੂੰ ਵੀ ਮਿਲੇ।

ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦਵਾਰਕਾ ਵਿੱਚ ਸਕੂਬਾ ਡਾਈਵਿੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਬ੍ਰਹਮ ਅਨੁਭਵ ਸੀ। ਮੋਦੀ ਨੇ ਬੇਟ ਦਵਾਰਕਾ ਵਿਖੇ ਭਗਵਾਨ ਦਵਾਰਕਾਧੀਸ਼ ਦੀ ਪੂਜਾ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਓਖਾ ਤੋਂ ਬੇਟ ਦਵਾਰਕਾ ਨੂੰ ਜੋੜਨ ਵਾਲੇ ਸੁਦਰਸ਼ਨ ਸੇਤੂ ਦਾ ਉਦਘਾਟਨ ਕੀਤਾ। ਹੁਣ ਲੋਕਾਂ ਨੂੰ ਓਖਾ (ਦਵਾਰਕਾ) ਤੋਂ ਬੇਟ ਦਵਾਰਕਾ ਜਾਣ ਲਈ ਕਿਸ਼ਤੀਆਂ ‘ਤੇ ਨਿਰਭਰ ਨਹੀਂ ਹੋਣਾ ਪਵੇਗਾ। ਇਸ ਪੁਲ ਨੂੰ ਬਣਾਉਣ ‘ਤੇ 978 ਕਰੋੜ ਰੁਪਏ ਦੀ ਲਾਗਤ ਆਈ ਹੈ। ਪੁਲ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਦਵਾਰਕਾ ਦੇ ਦਵਾਰਕਾਧੀਸ਼ ਮੰਦਰ ‘ਚ ਪੂਜਾ ਅਰਚਨਾ ਕੀਤੀ। ਉਹ ਇੱਥੇ ਲੋਕਾਂ ਨੂੰ ਵੀ ਮਿਲੇ। ਮੋਦੀ ਸੌਰਾਸ਼ਟਰ ‘ਚ 52 ਹਜ਼ਾਰ 250 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ । ਉਹ ਰਾਜਕੋਟ ਵਿੱਚ ਗੁਜਰਾਤ ਦੇ ਪਹਿਲੇ ਏਮਜ਼ ਦਾ ਉਦਘਾਟਨ ਵੀ ਕਰਨਗੇ। ਏਮਜ਼ ਦਾ ਉਦਘਾਟਨ ਰਾਏਬਰੇਲੀ (ਯੂ.ਪੀ.), ਬਠਿੰਡਾ (ਪੰਜਾਬ), ਮੰਗਲਾਗਿਰੀ (ਆਂਧਰਾ ਪ੍ਰਦੇਸ਼) ਅਤੇ ਕਲਿਆਣੀ (ਪੱਛਮੀ ਬੰਗਾਲ) ਵਿੱਚ ਵੀ ਕੀਤਾ ਜਾਵੇਗਾ। ਮੋਦੀ 1,056 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਕੀਤੇ ਗਏ ਰਾਜਕੋਟ-ਸੁਰੇਂਦਰਨਗਰ ਰੇਲਵੇ ਡਬਲ ਟ੍ਰੈਕ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ।