ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਰਾਹੁਲ ਗਾਂਧੀ ਨੇ ਕਰਨਾਟਕ ਦੇ ਲੋਕਾਂ ਦਾ ਕੀਤਾ ਅਪਮਾਨ : BJP
ਰਾਹੁਲ ਵਲੋਂ ਐਸ਼ਵਰਿਆ ਰਾਏ ਖਿਲਾਫ ਦਿੱਤੇ ਬਿਆਨ ਤੋਂ ਨਾਰਾਜ਼ ਭਾਜਪਾ ਕਰਨਾਟਕ ਭਾਰਤੀ ਜਨਤਾ ਪਾਰਟੀ ਨੇ ਕਿਹਾ, ‘ਭਾਰਤ ਦੇ ਲੋਕਾਂ ਦੁਆਰਾ ਵਾਰ-ਵਾਰ ਰੱਦ ਕੀਤੇ ਜਾਣ ਤੋਂ ਪਰੇਸ਼ਾਨ, ਰਾਹੁਲ ਗਾਂਧੀ ਭਾਰਤ ਦੀ ਸ਼ਾਨ ਐਸ਼ਵਰਿਆ ਰਾਏ ਨੂੰ ਨੀਵਾਂ ਕਰਨ ਦੇ ਪੱਧਰ ਤੱਕ ਝੁਕ ਗਏ ਹਨ।’
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਖਿਲਾਫ ਦਿੱਤੇ ਬਿਆਨਾਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਹੁਣ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ‘ਤੇ ਆ ਗਏ ਹਨ। ਭਾਜਪਾ ਇਸ ਨੂੰ ਕਰਨਾਟਕ ਦੇ ਲੋਕਾਂ ਦਾ ਅਪਮਾਨ ਦੱਸ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਇਸ ਮਾਮਲੇ ‘ਚ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੀ ਚੁੱਪ ‘ਤੇ ਵੀ ਸਵਾਲ ਚੁੱਕ ਰਹੀ ਹੈ। ਰਾਹੁਲ ਨੇ ਰਾਮ ਮੰਦਰ ਦੇ ਪਵਿੱਤਰ ਸਮਾਰੋਹ ‘ਚ ਐਸ਼ਵਰਿਆ ਦੀ ‘ਮੌਜੂਦਗੀ’ ਦਾ ਜ਼ਿਕਰ ਕੀਤਾ ਸੀ।
ਹਾਲਾਂਕਿ ਅਦਾਕਾਰਾ ਅਯੁੱਧਿਆ ‘ਚ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਨਹੀਂ ਹੋਈ। ਕਰਨਾਟਕ ਭਾਜਪਾ ਨੇ ਕਿਹਾ, ‘ਭਾਰਤ ਦੇ ਲੋਕਾਂ ਦੁਆਰਾ ਵਾਰ-ਵਾਰ ਰੱਦ ਕੀਤੇ ਜਾਣ ਤੋਂ ਪਰੇਸ਼ਾਨ ਰਾਹੁਲ ਗਾਂਧੀ ਭਾਰਤ ਦੀ ਸ਼ਾਨ ਐਸ਼ਵਰਿਆ ਰਾਏ ਨੂੰ ਅਪਮਾਨਿਤ ਕਰਨ ਦੇ ਪੱਧਰ ਤੱਕ ਝੁਕ ਗਏ ਹਨ। ਬਿਨਾਂ ਕਿਸੇ ਪ੍ਰਾਪਤੀ ਦੇ ਚੌਥੀ ਪੀੜ੍ਹੀ ਦੇ ਵੰਸ਼ਜਾਂ ਨੇ ਹੁਣ ਪੂਰੇ ਗਾਂਧੀ ਪਰਿਵਾਰ ਤੋਂ ਵੱਧ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੀ ਐਸ਼ਵਰਿਆ ਰਾਏ ਵਿਰੁੱਧ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਜਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੂੰ ਵੀ ਸਵਾਲ ਕੀਤਾ ਹੈ ਅਤੇ ਪੁੱਛਿਆ ਹੈ ਕਿ ਕੀ ਉਹ ਇਸ ‘ਤੇ ਕੁਝ ਕਹਿਣਗੇ।
ਭਾਜਪਾ ਨੇ ਕਿਹਾ, ‘ਸਿਦਾਰਮਈਆ ਜੀ, ਜਿਵੇਂ ਕਿ ਤੁਹਾਡਾ ਬੌਸ ਇਕ ਕੰਨੜ ਨਾਗਰਿਕ ਦਾ ਲਗਾਤਾਰ ਅਪਮਾਨ ਕਰ ਰਿਹਾ ਹੈ, ਕੀ ਤੁਸੀਂ ਕੰਨੜ ਦਾ ਮਾਣ ਬਰਕਰਾਰ ਰੱਖੋਗੇ ਅਤੇ ਅਜਿਹੇ ਅਪਮਾਨ ਦੇ ਖਿਲਾਫ ਕੁਝ ਕਹੋਗੇ ਜਾਂ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਚੁੱਪ ਰਹੋਗੇ।’
ਕੀ ਸੀ ਮਾਮਲਾ?
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੌਰੇ ਦੌਰਾਨ ਰਾਹੁਲ ਨੇ ਕਿਹਾ, ‘ਕੀ ਤੁਸੀਂ ਰਾਮ ਮੰਦਿਰ ‘ਚ ਪਵਿੱਤਰ ਰਸਮ ਦੇਖੀ ?ਕੀ ਉੱਥੇ ਇੱਕ ਵੀ ਓਬੀਸੀ ਚਿਹਰਾ ਸੀ ? ਉੱਥੇ ਅਮਿਤਾਭ ਬੱਚਨ ਸੀ, ਐਸ਼ਵਰਿਆ ਰਾਏ ਸੀ ਅਤੇ ਨਰਿੰਦਰ ਮੋਦੀ ਸੀ। ਉਨ੍ਹਾਂ ਕਿਹਾ, ‘ਦੇਸ਼ ਦੀ 73 ਫੀਸਦੀ ਆਬਾਦੀ ਵਾਲੇ ਲੋਕ ਪ੍ਰੋਗਰਾਮ ਦੌਰਾਨ ਕਿਤੇ ਨਜ਼ਰ ਨਹੀਂ ਆਏ। ਕਾਂਗਰਸ ਨੇ ਸਮਾਰੋਹ ਦਾ ਸੱਦਾ ਠੁਕਰਾ ਦਿੱਤਾ ਸੀ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਏ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਵਿੱਚ ਫਿਲਮ ਇੰਡਸਟਰੀ, ਕਾਰੋਬਾਰ, ਖੇਡਾਂ ਸਮੇਤ ਕਈ ਖੇਤਰਾਂ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਪ੍ਰੋਗਰਾਮ ਲਈ ਕਾਂਗਰਸ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਪਾਰਟੀ ਨੇ ਇਸ ਨੂੰ ਠੁਕਰਾ ਦਿੱਤਾ ਸੀ। ਕਾਂਗਰਸ ਤੋਂ ਇਲਾਵਾ ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਗਠਜੋੜ ‘ਇੰਡੀਆ’ ਦੀਆਂ ਕਈ ਵੱਡੀਆਂ ਪਾਰਟੀਆਂ ਨੇ ਪ੍ਰੋਗਰਾਮ ਤੋਂ ਦੂਰੀ ਬਣਾ ਲਈ ਸੀ।
‘ਪ੍ਰਿਅੰਕਾ ਗਾਂਧੀ ਚੁੱਪ ਕਿਉਂ ਹੈ?’
ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘ਉਹ (ਰਾਹੁਲ) ਐਸ਼ਵਰਿਆ ਰਾਏ ਬੱਚਨ ਵਿਰੁੱਧ ਟਿੱਪਣੀਆਂ ਕਰਦੇ ਹਨ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪ੍ਰਿਅੰਕਾ ਚੁੱਪ ਕਿਉਂ ਹੈ ? ਕੀ ਉਹ ਵੀ ਸ਼ਰਮਿੰਦਾ ਹੈ ? ਸਮਾਜਵਾਦੀ ਪਾਰਟੀ ਆਪਣੇ ਹੀ ਸੰਸਦ ਮੈਂਬਰ ਦੇ ਪਰਿਵਾਰ ਖਿਲਾਫ ਦਿੱਤੇ ਜਾ ਰਹੇ ਬਿਆਨਾਂ ‘ਤੇ ਕੁਝ ਕਿਉਂ ਨਹੀਂ ਕਹਿ ਰਹੀ ? ਸਪਾ ਨੇ ਜਯਾ ਬੱਚਨ ਨੂੰ ਮੁੜ ਰਾਜ ਸਭਾ ਟਿਕਟ ਦਿੱਤੀ ਹੈ।