ਮਰਨ ਤੋਂ ਪਹਿਲਾਂ ਬਚਾ ਲਈ 65 ਲੋਕਾਂ ਦੀ ਜਾਨ

January 30, 2024 6:19 pm
Img 20240130 Wa0096

ਪੱਛਮੀ ਬੰਗਾਲ ਦੇ ਬਾਲਾਸੋਰ ਵਿੱਚ, ਇੱਕ ਬੱਸ ਡਰਾਈਵਰ ਨੂੰ ਚੱਲਦੀ ਬੱਸ ਵਿੱਚ ਦਿਲ ਦਾ ਦੌਰਾ ਪਿਆ। ਉਸ ਨੇ ਬੇਹੋਸ਼ ਹੋਣ ਤੋਂ ਪਹਿਲਾਂ ਬੱਸ ਨੂੰ ਸਾਈਡ ਵੱਲ ਖਿੱਚ ਲਿਆ, ਜਿਸ ਨਾਲ 65 ਲੋਕਾਂ ਦੀ ਜਾਨ ਬਚ ਗਈ।

ਕੋਲਕਾਤਾ : ਪੱਛਮੀ ਬੰਗਾਲ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਚੱਲਦੀ ਬੱਸ ਵਿੱਚ ਡਰਾਈਵਰ ਨੂੰ ਦਿਲ ਦਾ ਦੌਰਾ ਪਿਆ। ਇਹ ਚਮਤਕਾਰ ਹੀ ਮੰਨਿਆ ਜਾਵੇਗਾ ਕਿ ਇਸ ਹਾਲਤ ਵਿੱਚ ਵੀ ਡਰਾਈਵਰ ਨੇ ਬ੍ਰੇਕ ਮਾਰ ਦਿੱਤੀ ਅਤੇ ਬੱਸ ਵਿੱਚ ਸਵਾਰ ਘੱਟੋ-ਘੱਟ 65 ਲੋਕਾਂ ਦੀ ਜਾਨ ਬਚ ਗਈ। ਇਹ ਬੱਸ ਬਾਲਾਸੋਰ ਜ਼ਿਲੇ ਦੇ ਨੀਲਗਿਰੀ ਇਲਾਕੇ ‘ਚ ਸਥਿਤ ਪੰਚੀਲਿੰਗੇਸ਼ਵਰ ਜਾ ਰਹੀ ਸੀ। ਬੱਸ ਵਿੱਚ ਸਾਰੇ ਸ਼ਰਧਾਲੂ ਸਵਾਰ ਸਨ।

ਜਾਣਕਾਰੀ ਮੁਤਾਬਕ ਸਾਰੇ ਯਾਤਰੀ ਕੋਲਕਾਤਾ ਦੇ ਰਹਿਣ ਵਾਲੇ ਸਨ। ਡਰਾਈਵਰ ਐਸਕੇ ਅਖਤਰ ਨੂੰ ਬਾਲਾਸੋਰ ਵਿੱਚ ਹੀ ਦਿਲ ਦਾ ਦੌਰਾ ਪਿਆ । ਜਦੋਂ ਡਰਾਈਵਰ ਨੂੰ ਛਾਤੀ ਵਿੱਚ ਤੇਜ਼ ਦਰਦ ਹੋਣ ਲੱਗਾ ਤਾਂ ਉਸ ਨੇ ਬੱਸ ਨੂੰ ਸੜਕ ਕਿਨਾਰੇ ਰੋਕ ਲਿਆ। ਇਸ ਤੋਂ ਤੁਰੰਤ ਬਾਅਦ ਉਹ ਬੇਹੋਸ਼ ਹੋ ਗਿਆ। ਸਵਾਰੀਆਂ ਨੇ ਡਰਾਈਵਰ ਨੂੰ ਨੀਲਾਗਿਰੀ ਹਸਪਤਾਲ ਪਹੁੰਚਾਇਆ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਥੇ ਮੌਜੂਦ ਇਕ ਪਿੰਡ ਵਾਸੀ ਨੇ ਦੱਸਿਆ ਕਿ ਜਦੋਂ ਬੱਸ ਅਚਾਨਕ ਰੁਕੀ ਤਾਂ ਉਸ ਨੇ ਸੋਚਿਆ ਕਿ ਡਰਾਈਵਰ ਟਾਇਲਟ ਜਾਣਾ ਚਾਹੁੰਦਾ ਹੈ।ਪਰ ਜਦੋਂ ਮੈਂ ਨੇੜੇ ਗਿਆ ਤਾਂ ਦੇਖਿਆ ਕਿ ਡਰਾਈਵਰ ਬੇਹੋਸ਼ ਹੋ ਗਿਆ ਸੀ ਅਤੇ ਆਪਣੀ ਸੀਟ ‘ਤੇ ਬੇਹੋਸ਼ ਪਿਆ ਸੀ।