ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਵਾਸ਼ਿੰਗ ਮਸ਼ੀਨ ‘ਚ ਪਈ ਚਾਦਰ, ਕਿਵੇਂ ਸੁਲਝਿਆ ਮਹਿਲਾ SDM ਦੇ ਕਤਲ ਦਾ ਭੇਤ

ਮੱਧ ਪ੍ਰਦੇਸ਼ ਵਿੱਚ ਪੁਲਿਸ ਨੇ ਮਹਿਲਾ ਐਸਡੀਐਮ ਨਿਸ਼ਾ ਨਪੀਤ ਸ਼ਰਮਾ ਦੇ ਕਥਿਤ ਕਤਲ ਦਾ ਭੇਤ ਮਹਿਜ਼ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਪੁਲਿਸ ਨੇ ਐਸਡੀਐਮ ਦੇ ਕਤਲ ਦੇ ਦੋਸ਼ ਵਿੱਚ ਉਸਦੇ ਪਤੀ ਮਨੀਸ਼ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮੱਧ ਪ੍ਰਦੇਸ਼ : ਡਿੰਡੋਰੀ ਜ਼ਿਲ੍ਹੇ ਦੇ ਸ਼ਾਹਪੁਰਾ ਵਿੱਚ ਮਹਿਲਾ ਐਸਡੀਐਮ ਨਿਸ਼ਾ ਨਪੀਤ ਸ਼ਰਮਾ ਦੇ ਕਥਿਤ ਕਤਲ ਦਾ ਭੇਤ ਪੁਲੀਸ ਨੇ ਘਟਨਾ ਦੇ 24 ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਮਹਿਲਾ ਐਸਡੀਐਮ ਦੇ ਪਤੀ ਮਨੀਸ਼ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਵਾਸ਼ਿੰਗ ਮਸ਼ੀਨ ‘ਚ ਪਈ ਬੈੱਡਸ਼ੀਟ, ਸਿਰਹਾਣੇ ਅਤੇ ਨਿਸ਼ਾ ਸ਼ਰਮਾ ਦੇ ਕੱਪੜਿਆਂ ਦੀ ਮਦਦ ਨਾਲ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਮਨੀਸ਼ ਨੇ ਨਿਸ਼ਾ ਨੂੰ ਸਰਵਿਸ ਬੁੱਕ, ਇੰਸ਼ੋਰੈਂਸ ਅਤੇ ਬੈਂਕ ਰਿਕਾਰਡ ‘ਚ ਨਾਮਜ਼ਦ ਨਾ ਕਰਨ ‘ਤੇ ਉਸ ਦਾ ਕਤਲ ਕਰ ਦਿੱਤਾ ਸੀ।
ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲੇ ਦੇ ਸ਼ਾਹਪੁਰਾ ‘ਚ ਐਤਵਾਰ ਨੂੰ ਐੱਸਡੀਐੱਮ ਨਿਸ਼ਾ ਸ਼ਰਮਾ ਦੀ ਅਚਾਨਕ ਹੋਈ ਸ਼ੱਕੀ ਮੌਤ ਨੇ ਹਲਚਲ ਮਚਾ ਦਿੱਤੀ ਹੈ। ਹਾਲਾਂਕਿ ਬਾਅਦ ‘ਚ ਸਾਰਾ ਮਾਮਲਾ ਐੱਸ.ਡੀ.ਐੱਮ ਦੇ ਪਤੀ ਮਨੀਸ਼ ਵੱਲੋਂ ਯੋਜਨਾਬੱਧ ਕਤਲ ਦਾ ਨਿਕਲਿਆ, ਜਿਸ ਨੂੰ Pjolice ਨੇ ਸੋਮਵਾਰ ਨੂੰ ਗ੍ਰਿਫਤਾਰ ਕਰ ਲਿਆ।
ਰਿਪੋਰਟ ਮੁਤਾਬਕ ਮਨੀਸ਼ ਐਤਵਾਰ ਨੂੰ ਆਪਣੀ ਪਤਨੀ ਨਿਸ਼ਾ ਨੂੰ ਸ਼ਾਹਪੁਰਾ ਦੇ ਇਕ ਹਸਪਤਾਲ ਲੈ ਕੇ ਆਇਆ ਅਤੇ ਦੱਸਿਆ ਕਿ ਉਸ ਦੇ ਨੱਕ ਅਤੇ ਮੂੰਹ ‘ਚੋਂ ਖੂਨ ਨਿਕਲ ਰਿਹਾ ਸੀ। ਹਾਲਾਂਕਿ, ਨਿਸ਼ਾ ਨੂੰ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਹਾਈ ਪ੍ਰੋਫਾਈਲ ਕੇਸ ਹੋਣ ਕਾਰਨ ਜਿਸ ਵਿੱਚ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਸੀ, ਪੁਲਿਸ ਨੇ ਇੱਕ ਟੀਮ ਬਣਾਈ ਅਤੇ ਕਈ ਕੋਣਾਂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਨੀਸ਼ ਨੇ ਪੁੱਛਗਿੱਛ ਦੌਰਾਨ Police ਨੂੰ ਦੱਸਿਆ ਕਿ ਨਿਸ਼ਾ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ ਅਤੇ ਇਲਾਜ ਦੌਰਾਨ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਉਧਰ, ਐਸਡੀਐਮ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਨਿਸ਼ਾ ਦੀ ਮੌਤ ਕਰੀਬ ਚਾਰ-ਪੰਜ ਘੰਟੇ ਪਹਿਲਾਂ ਹੋਈ ਸੀ।
ਕਤਲ ਦੇ ਸਬੂਤ ਮਿਟਾਉਣ ਲਈ ਮਨੀਸ਼ ਨੇ ਨਿਸ਼ਾ ਦੇ ਖੂਨ ਨਾਲ ਲੱਥਪੱਥ ਕੱਪੜੇ, ਸਿਰਹਾਣਾ ਅਤੇ ਬੈੱਡਸ਼ੀਟ ਵਾਸ਼ਿੰਗ ਮਸ਼ੀਨ ਵਿੱਚ ਧੋ ਦਿੱਤੀ ਸੀ।ਉਸ ਨੇ ਉਨ੍ਹਾਂ ਨੂੰ ਸੁਕਾ ਕੇ ਉੱਥੇ ਹੀ ਛੱਡ ਦਿੱਤਾ।ਪੁਲਿਸ ਨੇ ਦੱਸਿਆ ਕਿ ਮਨੀਸ਼ ਆਪਣੀ ਪਤਨੀ ਨੂੰ ਨੇੜਲੇ ਹਸਪਤਾਲ ਲਿਜਾਣ ਤੋਂ ਪਹਿਲਾਂ ਛੇ ਘੰਟੇ ਤੱਕ ਉਸਦੀ ਲਾਸ਼ ਕੋਲ ਬੈਠਾ ਰਿਹਾ।ਪੁਲਿਸ ਨੇ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 302, 304 ਬੀ ਅਤੇ 201 ਦੇ ਤਹਿਤ ਐਫਆਈਆਰ ਦਰਜ ਕਰਕੇ ਮਨੀਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।