ਨਿਊਜ਼ੀਲੈਂਡ ‘ਚ 24 ਸਾਲ ਦੇ ਨੌਜਵਾਨ ਨੇ ਚੌਥੇ ਟੈਸਟ ‘ਚ ਲਗਾਇਆ ਦੋਹਰਾ ਸੈਂਕੜਾ

February 5, 2024 1:20 pm
Img 20240205 Wa0094

ਨਿਊਜ਼ੀਲੈਂਡ ਦੇ ਨੌਜਵਾਨ ਰਵਿੰਦਰਾ ਨੇ ਦੋਹਰਾ ਸੈਂਕੜਾ ਲਗਾ ਕੇ ਧਮਾਕਾ ਮਚਾ ਦਿੱਤਾ

ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ ਵੱਡਾ ਸਕੋਰ ਖੜ੍ਹਾ ਕੀਤਾ ਹੈ।

ਨਵੀਂ ਦਿੱਲੀ : ਟੈਸਟ ਕ੍ਰਿਕਟ ‘ਚ ਡੈਬਿਊ ਕਰਨ ਤੋਂ ਬਾਅਦ ਤਿੰਨ ਮੈਚਾਂ ‘ਚ 100 ਦੌੜਾਂ ਵੀ ਨਾ ਬਣਾ ਸਕਣ ਵਾਲੇ ਨਿਊਜ਼ੀਲੈਂਡ ਦੇ ਨੌਜਵਾਨ ਰਵਿੰਦਰਾ ਨੇ ਦੋਹਰਾ ਸੈਂਕੜਾ ਲਗਾ ਕੇ ਧਮਾਕਾ ਮਚਾ ਦਿੱਤਾ ਹੈ।

ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਰਚਿਨ ਰਵਿੰਦਰਾ ਨੇ ਮੁਸ਼ਕਿਲ ਸਮੇਂ ‘ਚ ਟੀਮ ਲਈ ਸ਼ਾਨਦਾਰ ਪਾਰੀ ਖੇਡੀ ਹੈ। ਕਪਤਾਨ ਕੇਨ ਵਿਲੀਅਮਸਨ ਦੇ ਨਾਲ ਇਸ ਬੱਲੇਬਾਜ਼ ਨੇ ਅਜਿਹੀ ਸਾਂਝੇਦਾਰੀ ਖੇਡੀ ਜਿਸ ਦੇ ਦਮ ‘ਤੇ ਕੀਵੀ ਟੀਮ 500 ਦੌੜਾਂ ਦੇ ਨੇੜੇ ਪਹੁੰਚ ਸਕੀ।

ਦੱਖਣੀ ਅਫਰੀਕਾ ਖਿਲਾਫ ਖੇਡੀ ਜਾ ਰਹੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਨੇ ਪਹਿਲੀ ਪਾਰੀ ‘ਚ ਵੱਡਾ ਸਕੋਰ ਖੜ੍ਹਾ ਕੀਤਾ ਹੈ। ਮਹਿਮਾਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੋ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਰਚਿਨ ਰਵਿੰਦਰਾ ਦੇ ਨਾਲ ਮਿਲ ਕੇ ਟੀਮ ਨੂੰ ਮੁਸ਼ਕਲ ‘ਚੋਂ ਬਾਹਰ ਕੱਢਿਆ। ਦੋਵਾਂ ਨੇ ਮਿਲ ਕੇ ਤੀਜੀ ਵਿਕਟ ਲਈ 232 ਦੌੜਾਂ ਦੀ ਸਾਂਝੇਦਾਰੀ ਕੀਤੀ।

ਰਵਿੰਦਰਾ ਨੇ ਆਪਣੇ ਕਰੀਅਰ ਦਾ ਸਿਰਫ ਚੌਥਾ ਟੈਸਟ ਮੈਚ ਖੇਡਦੇ ਹੋਏ ਦੱਖਣੀ ਅਫਰੀਕਾ ਖਿਲਾਫ ਮੈਚ ‘ਚ ਸ਼ਾਨਦਾਰ ਪਾਰੀ ਖੇਡੀ। ਪਹਿਲੇ ਦਿਨ ਦੀ ਖੇਡ ‘ਚ ਉਸ ਨੇ 120 ਗੇਂਦਾਂ ‘ਤੇ 4 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 50 ਦੌੜਾਂ ਪੂਰੀਆਂ ਕੀਤੀਆਂ ਅਤੇ ਫਿਰ 189 ਗੇਂਦਾਂ ਦਾ ਸਾਹਮਣਾ ਕਰਦੇ ਹੋਏ 10 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਸੈਂਕੜਾ ਜੜਿਆ।

ਦੂਜੇ ਦਿਨ ਦੀ ਖੇਡ ਵਿੱਚ ਆਉਂਦੇ ਹੋਏ ਰਚਿਨ ਨੇ 270 ਗੇਂਦਾਂ ਖੇਡ ਕੇ 150 ਦੌੜਾਂ ਪੂਰੀਆਂ ਕੀਤੀਆਂ ਜਿਸ ਵਿੱਚ 18 ਚੌਕੇ ਸ਼ਾਮਲ ਸਨ। 340 ਗੇਂਦਾਂ ‘ਤੇ 21 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ ਆਪਣੇ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ।