Modi ਸਰਕਾਰ ਵਿਰੁਧ ਮੁਖ ਮੰਤਰੀਆਂ ਨੇ ਸ਼ੁਰੂ ਕੀਤਾ ਧਰਨਾ

February 8, 2024 10:10 am
Panjab Pratham News

ਕੇਰਲ ਦੇ CM ਪਿਨਾਰਾਈ ਨੇ CM ਸਟਾਲਿਨ ਦਾ ਉਨ੍ਹਾਂ ਦੇ ਸਮਰਥਨ ਲਈ ਕੀਤਾ ਧੰਨਵਾਦ
ਕਿਹਾ, ਮੋਦੀ ਸਰਕਾਰ ਸਾਨੂੰ ਕਮਜ਼ੋਰ ਕਰਨ ਦੀਆਂ ਸਾਜ਼ਸ਼ਾਂ ਕਰ ਰਹੀ
ਆਓ ਇਕੱਠੇ ਮਿਲ ਕੇ ਆਪਣੇ ਲੋਕਤੰਤਰ ਦੀ ਰੱਖਿਆ ਲਈ ਅੱਗੇ ਵਧੀਏ
CM ਕੇਜਰੀਵਾਲ ਜੰਤਰ-ਮੰਤਰ ‘ਤੇ ਧਰਨੇ ‘ਚ ਸ਼ਾਮਲ ਹੋਣਗੇ
ਮੁੱਖ ਮੰਤਰੀ ਦੇ ਨਾਲ CM ਭਗਵੰਤ ਮਾਨ ਵੀ ਸ਼ਾਮਲ ਹੋਣਗੇ।

ਨਵੀਂ ਦਿੱਲੀ : ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਕੇਰਲ ਦੀ ਕਥਿਤ ਅਣਦੇਖੀ ਦੇ ਖਿਲਾਫ 8 ਫਰਵਰੀ ਯਾਨੀ ਕਿ ਅੱਜ ਦਿੱਲੀ ਵਿੱਚ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਹੈ। ਕੇਰਲ ਵਿੱਤੀ ਸੰਕਟ ਲਈ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਰਿਹਾ ਹੈ। ਇਸ ਦੌਰਾਨ ਸੀਐਮ ਪਿਨਾਰਾਈ ਨੇ ਸੀਐਮ ਸਟਾਲਿਨ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ। ਕੇਰਲ ਦੇ ਮੁੱਖ ਮੰਤਰੀ ਨੇ ਐਕਸ ‘ਤੇ ਲਿਖਿਆ, “ਇਹ ਸੰਕੇਤ ਸੰਘੀ ਸਿਧਾਂਤਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨ ਅਤੇ ਖੜੇ ਹੋਣ ਦੀਆਂ ਸਾਡੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦਿੰਦਾ ਹੈ। ਆਓ ਇਕੱਠੇ ਮਿਲ ਕੇ ਆਪਣੇ ਲੋਕਤੰਤਰ ਦੀ ਰੱਖਿਆ ਲਈ ਅੱਗੇ ਵਧੀਏ…,।
‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੰਤਰ-ਮੰਤਰ ‘ਤੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਦੇ ਧਰਨੇ ‘ਚ ਸ਼ਾਮਲ ਹੋਣਗੇ।
ਜੰਤਰ-ਮੰਤਰ ‘ਤੇ ਹੋਣ ਵਾਲੇ ਧਰਨੇ ‘ਚ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ-ਨਾਲ ਭਗਵੰਤ ਮਾਨ ਵੀ ਸ਼ਾਮਲ ਹੋਣਗੇ।