ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਹੇਠਾਂ ਆਏ ਬੰਦੇ ਨੂੰ ਰੇਲ ਚੁੱਕ ਕੇ ਬਚਾਈ ਜਾਨ, ਵੇਖੋ ਵੀਡੀਓ
41 ਸੈਕਿੰਡ ਦੀ ਕਲਿੱਪ ਵਿੱਚ, ਯਾਤਰੀ ਟਰੇਨ ਦੇ ਮੋਟਰਮੈਨ ਕੈਬਿਨ ਦੇ ਆਲੇ-ਦੁਆਲੇ ਇਕੱਠੇ ਹੁੰਦੇ ਦੇਖੇ ਜਾ ਸਕਦੇ ਹਨ, ਜਦੋਂ ਕਿ ਕੁਝ ਲੋਕ ਟਰੇਨ ਨੂੰ ਦੂਜੇ ਪਾਸੇ ਧੱਕਦੇ ਹੋਏ ਅਤੇ ਫਸੇ ਵਿਅਕਤੀ ਨੂੰ ਬਚਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਮੁੰਬਈ : ਆਪਣੀ ਰਫਤਾਰ ਨਾਲ ਦੌੜ ਰਹੇ ਮੁੰਬਈ ਦੇ ਲੋਕਾਂ ਨੇ ਫਿਰ ਤੋਂ ਆਪਣਾ ਜਲਵਾ ਦਿਖਾਇਆ ਹੈ। ਇਸ ਵਾਰ ਯਾਤਰੀਆਂ ਨੇ ਟਰੇਨ ਨੂੰ ਧੱਕਾ ਦੇ ਕੇ ਆਪਣੇ ਸਾਥੀ ਯਾਤਰੀ ਦੀ ਜਾਨ ਬਚਾਈ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਖਬਰਾਂ ਮੁਤਾਬਕ ਬੁੱਧਵਾਰ ਨੂੰ ਮੁੰਬਈ ਦੇ ਵਾਸ਼ੀ ਸਟੇਸ਼ਨ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਯਾਤਰੀ ਲੋਕਲ ਟਰੇਨ ਦੇ ਹੇਠਾਂ ਆ ਗਿਆ ਅਤੇ ਪਹੀਏ ਵਿਚਕਾਰ ਫਸ ਗਿਆ।
ਟਰੇਨ ਦੇ ਹੇਠਾਂ ਫਸੇ ਸਾਥੀ ਯਾਤਰੀ ਨੂੰ ਬਚਾਉਣ ਲਈ ਲੋਕਾਂ ਨੇ ਤੁਰੰਤ ਇਕਜੁੱਟ ਹੋ ਕੇ ਪਹਿਲਾਂ ਟਰੇਨ ਨੂੰ ਅੱਗੇ ਵਧਣ ਤੋਂ ਰੋਕਿਆ, ਫਿਰ ਸਾਰਿਆਂ ਨੇ ਕੋਚ ਨੂੰ ਧੱਕਾ ਦੇ ਕੇ ਟਰੇਨ ਦੇ ਹੇਠਾਂ ਫਸੇ ਯਾਤਰੀ ਨੂੰ ਬਾਹਰ ਕੱਢਿਆ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੋਸ਼ਲ ਮੀਡੀਆ ਪਲੇਟਫਾਰਮ ਰੈੱਡਿਟ 'ਤੇ ਇਕ ਵਿਅਕਤੀ ਦੁਆਰਾ ਇਸਦੀ ਵੀਡੀਓ ਪੋਸਟ ਕਰਨ ਤੋਂ ਬਾਅਦ ਵਾਇਰਲ ਹੋ ਗਈ।
Reddit 'ਤੇ ਵੀਡੀਓ ਪੋਸਟ ਕਰਨ ਵਾਲੇ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਖੁਦ ਇਸ ਘਟਨਾ ਨੂੰ ਦੇਖਿਆ ਹੈ। ਉਸਨੇ ਖੁਲਾਸਾ ਕੀਤਾ ਕਿ ਇੱਕ ਯਾਤਰੀ ਪਨਵੇਲ ਜਾਣ ਵਾਲੀ ਲੋਕਲ ਟਰੇਨ ਦੇ ਹੇਠਾਂ ਡਿੱਗ ਗਿਆ ਸੀ ਅਤੇ ਫਸ ਗਿਆ ਸੀ।"ਜਦੋਂ ਮੈਂ ਇਸਨੂੰ ਰਿਕਾਰਡ ਕੀਤਾ, ਲੋਕ ਬੇਤਰਤੀਬ ਢੰਗ ਨਾਲ ਰੇਲਗੱਡੀ ਨੂੰ ਧੱਕ ਰਹੇ ਸਨ। ਬਾਅਦ ਵਿੱਚ, ਸਾਰਿਆਂ ਨੇ ਸਹਿਯੋਗ ਕੀਤਾ ਅਤੇ ਉਸੇ ਸਮੇਂ ਧੱਕਾ ਦਿੱਤਾ ਅਤੇ ਇਹ ਕੰਮ ਕੀਤਾ।
ਵੱਖ-ਵੱਖ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਰੇਲਵੇ ਅਧਿਕਾਰੀਆਂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਪਟੜੀ ਪਾਰ ਕਰਨ ਕਾਰਨ ਵਾਪਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਪਟੜੀ ਪਾਰ ਕਰ ਰਿਹਾ ਸੀ। ਉਦੋਂ ਹੀ ਪਨਵੇਲ ਵੱਲ ਜਾ ਰਹੀ ਰੇਲ ਗੱਡੀ ਪਟੜੀ 'ਤੇ ਆ ਗਈ। ਇਹ ਦੇਖ ਕੇ ਟਰੇਨ ਡਰਾਈਵਰ ਨੇ ਅਚਾਨਕ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਪਰ ਵਿਅਕਤੀ ਟਰੇਨ ਦੇ ਹੇਠਾਂ ਆ ਗਿਆ। ਟਰੇਨ ਨੂੰ ਇਕ ਪਾਸੇ ਧੱਕ ਦਿੱਤਾ ਅਤੇ ਪੀੜਤ ਨੂੰ ਬਚਾਇਆ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।