ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਸ਼ੇਅਰ ਬਾਜ਼ਾਰ ਸਾਲ ਦੇ ਪਹਿਲੇ ਦਿਨ ਗਿਰਾਵਟ ਨਾਲ ਖੁੱਲ੍ਹਿਆ
ਮੁੰਬਈ : ਨਵੇਂ ਸਾਲ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਮਾਮੂਲੀ ਗਿਰਾਵਟ ਨਾਲ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਅੱਜ 22 ਅੰਕ ਡਿੱਗ ਕੇ 72,218.39 ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ 112 ਅੰਕਾਂ ਦੀ ਗਿਰਾਵਟ ਨਾਲ 72,127 ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਸਮੇਂ ਸੈਂਸੈਕਸ ਪੈਕ ਦੇ 30 ਸ਼ੇਅਰਾਂ ਵਿਚੋਂ 10 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 20 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ।
ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਅੱਜ 21,727.75 ਅੰਕ ‘ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਇਹ 25 ਅੰਕ ਡਿੱਗ ਕੇ 21,706 ‘ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸ਼ੁਰੂਆਤੀ ਕਾਰੋਬਾਰ ‘ਚ ਨਿਫਟੀ ਪੈਕ ਦੇ 50 ਸ਼ੇਅਰਾਂ ‘ਚੋਂ 23 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 27 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ।
ਇਨ੍ਹਾਂ ਸ਼ੇਅਰਾਂ ‘ਚ ਵਾਧਾ ਦੇਖਣ ਨੂੰ ਮਿਲਿਆ
ਨਿਫਟੀ-50 ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਵਾਧਾ ਗ੍ਰਾਸੀਮ, ਕੋਲ ਇੰਡੀਆ, ਟਾਟਾ ਮੋਟਰਜ਼, ਬੀਪੀਸੀਐੱਲ ਅਤੇ ਡਾ.ਰੈੱਡੀ ਦੇ ਸ਼ੇਅਰਾਂ ‘ਚ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸਭ ਤੋਂ ਜ਼ਿਆਦਾ ਗਿਰਾਵਟ ਆਈਸ਼ਰ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਐਲਟੀਆਈ ਮਾਈਂਡਟਰੀ ਅਤੇ ਐਚਯੂਐਲ ਦੇ ਸ਼ੇਅਰਾਂ ਵਿੱਚ ਦੇਖਣ ਨੂੰ ਮਿਲੀ।
ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਨਿਫਟੀ ਬੈਂਕ ‘ਚ 0.24 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਨਿਫਟੀ ਫਾਈਨੈਂਸ਼ੀਅਲ ਸਰਵਿਸਿਜ਼ ‘ਚ 0.26 ਫੀਸਦੀ, ਨਿਫਟੀ ਆਟੋ ‘ਚ 0.05 ਫੀਸਦੀ, ਨਿਫਟੀ ਆਈਟੀ ‘ਚ 0.35 ਫੀਸਦੀ, ਨਿਫਟੀ ਪ੍ਰਾਈਵੇਟ ਬੈਂਕ ‘ਚ 0.26 ਫੀਸਦੀ ਅਤੇ ਨਿਫਟੀ ਰਿਐਲਟੀ ‘ਚ 0.03 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਨਿਫਟੀ ਆਇਲ ਐਂਡ ਗੈਸ ‘ਚ 0.50 ਫੀਸਦੀ, ਨਿਫਟੀ ਹੈਲਥਕੇਅਰ ਇੰਡੈਕਸ ‘ਚ 0.45 ਫੀਸਦੀ, ਨਿਫਟੀ ਕੰਜ਼ਿਊਮਰ ਡਿਊਰੇਬਲਸ ‘ਚ 0.26 ਫੀਸਦੀ, ਨਿਫਟੀ ਮੀਡੀਆ ‘ਚ 0.95 ਫੀਸਦੀ, ਨਿਫਟੀ ਫਾਰਮਾ ‘ਚ 0.46 ਫੀਸਦੀ ਅਤੇ ਨਿਫਟੀ ਪੀਐਸਯੂ ਬੈਂਕ ‘ਚ 0.33 ਫੀਸਦੀ ਦਾ ਵਾਧਾ ਦੇਖਿਆ ਗਿਆ।