ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਬਾਘ ਨੇ ਔਰਤ ‘ਤੇ ਹਮਲਾ ਕਰ ਦੇ ਘਸੀੜ ਲਿਆ ਜੰਗਲ ਵਿਚ, ਇਵੇਂ ਬਚੀ ਜਾਨ
ਦੇਹਰਾਦੂਨ: ਗੀਤਾ ਦੇਵੀ, ਜਾਨਕੀ ਦੇਵੀ ਅਤੇ ਪਾਰਵਤੀ ਦੇਵੀ ਨਾਂ ਦੀਆਂ ਤਿੰਨ ਔਰਤਾਂ ਪਸ਼ੂਆਂ ਲਈ ਚਾਰਾ ਇਕੱਠਾ ਕਰਨ ਜਾ ਰਹੀਆਂ ਸਨ। ਰਸਤੇ ਵਿੱਚ ਘਾਤ ਵਿੱਚ ਬੈਠੇ ਬਾਘ ਨੇ ਗੀਤਾ ਦੇਵੀ ਉੱਤੇ ਹਮਲਾ ਕਰ ਦਿੱਤਾ। ਉਹ ਉਸ ਨੂੰ ਜੰਗਲ ਵਿੱਚ ਘਸੀਟਣ ਲੱਗਾ। ਇਹ ਦੇਖ ਕੇ ਬਾਕੀ ਦੋ ਔਰਤਾਂ ਹੈਰਾਨ ਰਹਿ ਗਈਆਂ ਪਰ ਹਿੰਮਤ ਦਿਖਾਉਂਦੇ ਹੋਏ ਉਨ੍ਹਾਂ ਨੇ ਬਾਘ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਦਾਤਰੀ ਅਤੇ ਡੰਡੇ ਨਾਲ ਵੀ ਲਗਾਤਾਰ ਹਮਲਾ ਕੀਤਾ। ਹਮਲੇ ਤੋਂ ਘਬਰਾ ਕੇ ਸ਼ੇਰ ਗੀਤਾ ਦੇਵੀ ਨੂੰ ਛੱਡ ਕੇ ਜੰਗਲ ਦੇ ਅੰਦਰ ਭੱਜ ਗਿਆ।
ਦਰਅਸਲ ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਵਿੱਚ ਦੋ ਔਰਤਾਂ ਨੇ ਬਹਾਦਰੀ ਦਿਖਾਉਂਦੇ ਹੋਏ ਆਪਣੀ ਦੋਸਤ ਨੂੰ ਮੌਤ ਦੇ ਚੁੰਗਲ ਵਿੱਚੋਂ ਬਾਹਰ ਕੱਢ ਲਿਆ। ਦੋਹਾਂ ਨੇ ਬਾਘ ਨਾਲ ਲੜ ਕੇ ਆਪਣੀ ਦੋਸਤ ਦੀ ਜਾਨ ਬਚਾਈ। ਬਾਘ ਨੇ ਔਰਤ ਨੂੰ ਆਪਣੇ ਪੰਜੇ ਵਿੱਚ ਫਸਾ ਲਿਆ ਸੀ। ਇਹ ਘਟਨਾ 26 ਦਸੰਬਰ ਨੂੰ ਬੂਨ ਫੋਰੈਸਟ ਰੇਂਜ ਵਿੱਚ ਵਾਪਰੀ ਸੀ।
ਇਸ ਘਟਨਾ ਵਿੱਚ ਗੀਤਾ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਟਨਕਪੁਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ। ਗੀਤਾ ਦੇਵੀ ਨੂੰ 24 ਟਾਂਕੇ ਲੱਗੇ ਹਨ। ਗੀਤਾ ਨੂੰ ਬਿਹਤਰ ਇਲਾਜ ਲਈ ਹਲਦਵਾਨੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਬੂਨ ਫੋਰੈਸਟ ਰੇਂਜਰ ਗੁਲਜ਼ਾਰ ਹੁਸੈਨ ਨੇ ਔਰਤਾਂ ਦੀ ਬਹਾਦਰੀ ਅਤੇ ਸਿਆਣਪ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਆਸ-ਪਾਸ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਗਲੇ ਕੁਝ ਦਿਨਾਂ ਤੱਕ ਜੰਗਲਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਹੈ। ਜੰਗਲਾਤ ਵਿਭਾਗ ਨੇ ਪੂਰੇ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਹੈ।