ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਬਿਡੇਨ ਤੋਂ ਭੈੜਾ ਰਾਸ਼ਟਰਪਤੀ ਕੋਈ ਨਹੀਂ ਹੈ : ਟਰੰਪ
ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਡਲ ਟਰੰਪ ਨੇ ਕਿਹਾ ਕਿ “ਲੱਗਦਾ ਹੈ ਕਿ ਬਿਡੇਨ ਕਈ ਕਾਰਨਾਂ ਕਰਕੇ ਫਸਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਫੈਸਲਾ ਲੈਣਾ ਪਵੇਗਾ। ਜੇਕਰ ਉਹ ਨਹੀਂ ਹਟਦੇ ਤਾਂ ਡੈਮੋਕਰੇਟਸ ਨੂੰ ਕਮਲਾ ਦਾ ਸਾਹਮਣਾ ਕਰਨਾ ਪਵੇਗਾ। ਸਾਨੂੰ ਅੱਗੇ ਵਧਣਾ ਹੈ।
ਜ਼ਿਕਰਯੋਗ ਹੈ ਕਿ ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਬਿਡੇਨ ਨੂੰ ਆਪਣੀ ਹੀ ਡੈਮੋਕ੍ਰੇਟਿਕ ਪਾਰਟੀ ‘ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੀ ਪਾਰਟੀ ਦੇ ਅੰਦਰਲੇ ਕੁਝ ਲੋਕ ਸਵਾਲ ਕਰ ਰਹੇ ਹਨ ਕਿ ਕੀ ਉਸ ਨੂੰ ਆਪਣੀ ਵਧਦੀ ਉਮਰ ਤੋਂ ਬਾਅਦ ਅਗਲੀ ਰਾਸ਼ਟਰਪਤੀ ਚੋਣ ਲਈ ਚੁਣਿਆ ਜਾਣਾ ਚਾਹੀਦਾ ਹੈ ਜਾਂ ਨਹੀਂ! ਦੂਜੇ ਪਾਸੇ, ਟਰੰਪ ਰਿਪਬਲਿਕਨ ਨਾਮਜ਼ਦਗੀ ਲਈ ਮਜ਼ਬੂਤੀ ਨਾਲ ਨੰਬਰ ਵਨ ਵਿਕਲਪ ਬਣੇ ਹੋਏ ਹਨ। ਉਨ੍ਹਾਂ ਤੋਂ ਬਾਅਦ ਨਿੱਕੀ ਹੇਲੀ ਅਤੇ ਭਾਰਤੀਵਿਵੇਕ ਰਾਮਾਸਵਾਮੀਦਾ ਨਾਂ ਦੌੜ ਵਿੱਚ ਹੈ।
ਦਰਅਸਲ ਅਗਲੇ ਸਾਲ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ ਵਿੱਚ ਵੀ ਚੋਣਾਂ ਹੋਣੀਆਂ ਹਨ। ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਦਿਨੋ-ਦਿਨ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਬਿਡੇਨ ਤੋਂ ਮਾੜਾ ਕੋਈ ਰਾਸ਼ਟਰਪਤੀ ਨਹੀਂ ਹੋ ਸਕਦਾ। ਇਸ ਸਮੇਂ ਉਸਦੀ ਮਾਨਸਿਕ ਤਾਕਤ ਠੀਕ ਨਹੀਂ ਹੈ। ਟਰੰਪ ਨੇ ਬਿਡੇਨ ਨਾਲੋਂ ਕਮਲਾ ਹੈਰਿਸ ਦੀ ਬਿਹਤਰ ਵਕਾਲਤ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਮੂਲ ਦੇ ਨੇਤਾ ਉਨ੍ਹਾਂ ਤੋਂ ਬਿਹਤਰ ਅਮਰੀਕਾ ਨੂੰ ਚਲਾ ਸਕਦੇ ਹਨ।