ਦੇਸ਼ ਭਰ ਦੇ ਟਰਾਂਸਪੋਟਰਾਂ ਨੇ ਹੜਤਾਲ ਕੀਤੀ ਖ਼ਤਮ

January 2, 2024 9:56 pm
Breaking

ਕੇਂਦਰੀ ਗ੍ਰਹਿ ਸਕੱਤਰ ਨਾਲ ਟਰਾਂਸਪੋਟਰਾਂ ਦੀ ਯੂਨੀਅਨ ਦੀ ਹੋਈ ਮੀਟਿੰਗ
ਕਿਹਾ, ਹਾਲੇ ਹਿੱਟ ਐਂਡ ਰੱਨ ਵਾਲਾ ਨਵਾਂ ਕਾਨੂੰਨ ਲਾਗੂ ਨਹੀਂ ਹੋਵੇਗਾ
ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਟਰਾਂਸਪੋਰਟ ਯੂਨੀਅਨ ਨਾਲ ਗਲਬਾਤ ਕਰਾਂਗੇ
ਨਵੀਂ ਦਿੱਲੀ : ਅੱਜ ਦੇਸ਼ ਭਰ ਵਿਚ ਟਰਾਂਸਪੋਟਰਾਂ ਦੀ ਹੜਤਾਲ ਰਹੀ ਜਿਸ ਕਾਰਨ ਲੋਕਾਂ ਨੂੰ ਵਾਹਵਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਤਾਜ਼ਾ ਖ਼ਬਰ ਆਈ ਹੈ ਕਿ ਟਰਾਂਸਪੋਟਰਾਂ ਨੇ ਆਪਣੀ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਕੇਂਦਰੀ ਗ੍ਰਹਿ ਸਕੱਤਰ ਨਾਲ ਟਰਾਂਸਪੋਟਰਾਂ ਦੀ ਯੂਨੀਅਨ ਦੀ ਬੈਠਕ ਅੱਜ ਦੇਰ ਸ਼ਾਮ ਹੋਈ ਸੀ। ਇਸ ਬੈਠਕ ਵਿਚ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਹਿੱਟ ਐਂਡ ਰਨ ਦਾ ਨਵਾਂ ਕਾਨੂੰਨ ਹਾਲ ਦੀ ਘੜੀ ਲਾਗੂ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਸਕੱਤਰ ਨੇ ਇਹ ਵੀ ਕਿਹਾ ਕਿ ਟਰਾਂਸਪੋਟਰਾਂ ਦਾ ਮਸਲਾ ਛੇਤੀ ਹਲ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਯੂਨੀਅਨ ਨਾਲ ਗਲਬਾਤ ਜ਼ਰੂਰ ਕੀਤੀ ਜਾਵੇਗੀ। ਦਸ ਦਈਏ ਕਿ ਇਸ ਬੈਠਕ ਵਿਚ ਗਲ ਬਣਦੀ ਹੋਈ ਨਜ਼ਰ ਆਈ ਹੈ।