ਯੂਪੀ ਦਾ ਬਦਨਾਮ ਮਾਫੀਆ ਐਨਕਾਊਂਟਰ ‘ਚ ਮਾਰਿਆ ਗਿਆ

January 5, 2024 9:12 am
Panjab Pratham News

ਸੁਲਤਾਨਪੁਰ : Gangstar ਵਿਨੋਦ ਉਪਾਧਿਆਏ ਅਤੇ UP STF ਵਿਚਾਲੇ ਇਹ ਮੁਕਾਬਲਾ Sultanpur ਜ਼ਿਲ੍ਹੇ ਦੇ ਕੋਤਵਾਲੀ ਇਲਾਕੇ ਵਿੱਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੌਰਾਨ ਵਿਨੋਦ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਵਿਨੋਦ ਨੂੰ ਮ੍ਰਿਤਕ ਐਲਾਨ ਦਿੱਤਾ। ਆਪਣੇ ਸਟੀਕ ਨਿਸ਼ਾਨੇ ਲਈ ਮਸ਼ਹੂਰ ਵਿਨੋਦ ਉਪਾਧਿਆਏ ਨੇ ਅਪਰਾਧ ਦੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਸੀ। ਇਸ ਦੇ ਖਾਤਮੇ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ।

ਦਰਅਸਲ ਉੱਤਰ ਪ੍ਰਦੇਸ਼ Police ਦੀ ਸਪੈਸ਼ਲ ਟਾਸਕ ਫੋਰਸ ਨੂੰ ਸ਼ੁੱਕਰਵਾਰ ਸਵੇਰੇ ਇਕ ਵੱਡੀ ਸਫਲਤਾ ਮਿਲੀ। ਯੂਪੀ ਐਸਟੀਐਫ ਨੇ ਸੂਬੇ ਦੇ ਬਦਨਾਮ ਮਾਫੀਆ ਵਿਨੋਦ ਉਪਾਧਿਆਏ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ। ਉਪਾਧਿਆਏ ‘ਤੇ 1 ਲੱਖ ਰੁਪਏ ਦਾ ਇਨਾਮ ਸੀ ਅਤੇ ਉਸ ‘ਤੇ ਦਰਜਨਾਂ ਮਾਮਲੇ ਦਰਜ ਹਨ। ਖਬਰਾਂ ਮੁਤਾਬਕ Vinod ਉਪਾਧਿਆਏ ਉੱਤਰ ਪ੍ਰਦੇਸ਼ ਦੇ ਵੱਡੇ ਮਾਫੀਆ ‘ਚ ਸ਼ਾਮਲ ਸੀ। ਉਸ ਦਾ ਨਾਂ ਸੂਬੇ ਦੇ ਟਾਪ-61 ਮਾਫੀਆ ਦੀ ਸੂਚੀ ‘ਚ ਸ਼ਾਮਲ ਸੀ। ਉਪਾਧਿਆਏ ਅਯੁੱਧਿਆ ਜ਼ਿਲ੍ਹੇ ਦੇ ਮਾਇਆਬਾਜ਼ਾਰ ਦਾ ਰਹਿਣ ਵਾਲਾ ਸੀ ਅਤੇ ਉਸ ਖ਼ਿਲਾਫ਼ ਕਰੀਬ 3 ਦਰਜਨ ਅਪਰਾਧਿਕ ਮਾਮਲੇ ਦਰਜ ਹਨ।

ਮਾਫੀਆ ਵਿਨੋਦ ਕੋਲੋਂ ਸਟੇਨ ਗੰਨ ਬਰਾਮਦ

ਰਿਪੋਰਟਾਂ ਅਨੁਸਾਰ ਬਦਨਾਮ ਮਾਫੀਆ ਡਾਨ ਵਿਨੋਦ ਨਾਲ ਮੁਕਾਬਲੇ ਦੌਰਾਨ ਐਸਟੀਐਫ ਦੀ ਟੀਮ ਦੀ ਅਗਵਾਈ ਡੀਐਸਪੀ ਦੀਪਕ ਸਿੰਘ ਕਰ ਰਹੇ ਸਨ। ਮੁਕਾਬਲੇ ਤੋਂ ਬਾਅਦ ਮਾਫੀਆ ਕੋਲੋਂ 30 ਬੋਰ ਦੀ ਚਾਈਨੀਜ਼ ਕੰਪਨੀ ਦੀ ਬਣੀ ਪਿਸਤੌਲ, 9 ਐਮਐਮ ਫੈਕਟਰੀ ਦੀ ਬਣੀ ਸਟੇਨ ਗੰਨ ਸਮੇਤ ਜਿੰਦਾ ਅਤੇ ਖਾਲੀ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲੀਸ ਨੇ ਮਾਫੀਆ ਦੀ ਸਵਿਫਟ ਕਾਰ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।