ਮੋਹਾਲੀ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
71 ਲੱਖ ਭਾਰਤੀ ਯੂਜ਼ਰਸ ਦੇ WhatsApp ਖਾਤੇ ਬੰਦ ਕੀਤੇ
ਨਵੀਂ ਦਿੱਲੀ : ਵਟਸਐਪ ਨੇ ਇਕ ਵਾਰ ਫਿਰ ਕਰੋੜਾਂ ਭਾਰਤੀ ਯੂਜ਼ਰਸ ਦੇ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਵੇਂ ਆਈਟੀ ਨਿਯਮਾਂ ਦੇ ਤਹਿਤ, WhatsApp ਨੇ ਉਪਭੋਗਤਾ ਦੇ ਖਾਤੇ ‘ਤੇ ਇਹ ਕਾਰਵਾਈ ਕੀਤੀ ਹੈ। ਮੇਟਾ ਦੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਨੇ ਇਹ ਕਾਰਵਾਈ 1 ਨਵੰਬਰ 2023 ਤੋਂ 30 ਨਵੰਬਰ 2023 ਦਰਮਿਆਨ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ‘ਤੇ ਕੀਤੀ ਹੈ। ਵਟਸਐਪ ਦੀ ਮੂਲ ਕੰਪਨੀ ਮੈਟਾ ਨੇ 1 ਜਨਵਰੀ 2024 ਨੂੰ ਨਵੇਂ ਆਈਟੀ ਨਿਯਮਾਂ ਤਹਿਤ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿੱਚ ਪਾਬੰਦੀਸ਼ੁਦਾ ਖਾਤਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਅਕਤੂਬਰ 2023 ‘ਚ ਵਟਸਐਪ ਨੇ 73 ਲੱਖ ਤੋਂ ਜ਼ਿਆਦਾ ਖਾਤਿਆਂ ‘ਤੇ ਕਾਰਵਾਈ ਕੀਤੀ ਸੀ।
ਵਟਸਐਪ ਦੁਆਰਾ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਨਵੰਬਰ ਮਹੀਨੇ ਵਿੱਚ 71,96,000 ਖਾਤਿਆਂ ਨੂੰ ਬੈਨ ਕੀਤਾ ਗਿਆ ਹੈ। ਇਨ੍ਹਾਂ ‘ਚੋਂ 19,54,000 ਖਾਤੇ ਅਜਿਹੇ ਹਨ, ਜਿਨ੍ਹਾਂ ‘ਤੇ ਵਟਸਐਪ ਨੇ ਬਿਨਾਂ ਕਿਸੇ ਰਿਪੋਰਟ ਦੇ ਕਾਰਵਾਈ ਕੀਤੀ ਹੈ। ਇਹ ਉਹ ਵਟਸਐਪ ਅਕਾਊਂਟ ਹਨ ਜਿਨ੍ਹਾਂ ਰਾਹੀਂ ਸਪੈਮ ਮੈਸੇਜ ਜਾਂ ਕਾਲ ਆਉਣ ਦਾ ਖ਼ਤਰਾ ਰਹਿੰਦਾ ਹੈ। WhatsApp ਦੁਆਰਾ ਪਾਬੰਦੀਸ਼ੁਦਾ ਇਹ ਖਾਤੇ +91 ਮੋਬਾਈਲ ਨੰਬਰ ਨਾਲ ਸ਼ੁਰੂ ਹੁੰਦੇ ਹਨ।